ਹਿੰਦੀ ਕਵਿੱਤਰੀ ਨੂੰ ਮਿਲੀ ਸਵੀਡਨ ਦੇ ਰਾਜਾ ਤੋਂ ਨਾਈਟ ਦੀ ਉਪਾਧੀ

12/05/2019 8:31:06 AM

ਨਵੀਂ ਦਿੱਲੀ, (ਯੂ. ਐੱਨ. ਆਈ.)-ਭਾਰਤ ਦੀ ਯਾਤਰਾ ’ਤੇ ਆਏ ਸਵੀਡਨ ਦੇ ਰਾਜਾ ਕਾਰਲ 16ਵੇਂ ਗੁਸਟਾਫ ਅਤੇ ਮਹਾਰਾਣੀ ਸਿਲਵੀਆ ਨੇ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਤੇਜ਼ੀ ਗਰੋਵਰ ਨੂੰ ਸਾਹਿਤ ਅਤੇ ਅਨੁਵਾਦ ਰਾਹੀਂ ਭਾਰਤ ਸਵੀਡਨ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਨਾਈਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਸ਼੍ਰੀਮਤੀ ਗਰੋਵਰ ਨੂੰ ਸਵੀਡਨ ਦੂਤਘਰ ’ਚ ‘ਸਵੀਡੀ’ ਕਵਿਤਾ ਦੇ ਅਨੁਵਾਦ ਨਾਲ ਸਾਹਿਤ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਲਈ ‘ਰਾਇਲ ਆਰਡਰ ਆਫ ਪੋਲਰ ਸਟਾਰ’ ਸਨਮਾਨ ਦਿੱਤਾ ਗਿਆ ਅਤੇ ਨਾਈਟ ਦੀ ਉਪਾਧੀ ਪ੍ਰਦਾਨ ਕੀਤੀ।

ਇਸ ਮੌਕੇ ਭਾਰਤ ’ਚ ਸਵੀਡਨ ਦੇ ਰਾਜਦੂਤ ਵੀ ਸਨ। ਸ਼੍ਰੀਮਤੀ ਗਰੋਵਰ ਹਿੰਦੀ ਦੀ ਪਹਿਲੀ ਲੇਖਕਾ ਹੈ, ਜਿਸ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਸਵੀਡੀ ਭਾਸ਼ਾ ਦੇ 23 ਕਵੀਆਂ ਤੋਂ ਇਲਾਵਾ ਸਵੀਡੀ ਕਵੀ ਲਾਰਸ ਲੁੰਡਕਵਿਸਟ ਦਾ ਕਵਿਤਾ ਸੰਗ੍ਰਹਿ ‘ਟੂਵੇ ਓਲਗਾ ਓਰੋਕਾ’ ਅਤੇ ‘ਆਨ ਜਾਡਰਲੁੰਡ’ ਦੀ ਕਵਿਤਾ ਦਾ ਸਾਰ ‘ਫੀਕਾ ਗੁਲਾਬੀ ਰੰਗ’ ਦਾ ਅਨੁਵਾਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੀਆਂ ਕਵਿਤਾਵਾਂ ਦਾ ਇਕ ਸਾਰ ਸਵੀਡੀ ਭਾਸ਼ਾ ’ਚ ਆਇਆ ਹੈ। ਗਰੋਵਰ ਨੇ ਕਿਹਾ ਕਿ ਸਵੀਡਨ ਧਰਤੀ ’ਤੇ ਮੇਰੇ ਘਰ ਵਰਗਾ ਦੇਸ਼ ਹੈ। ਜਦੋਂ ਤੱਕ ਨੌਕਰੀ ਸੀ, ਪੈਸਾ ਬਚਾ ਕੇ ਉਥੇ ਜਾਂਦੀ ਸੀ। 


Related News