ਨਾਗਾਲੈਂਡ 'ਚ NDPP-BJP ਸਰਕਾਰ ਦਾ ਸਹੁੰ ਚੁੱਕ ਸਮਾਗਮ 7 ਮਾਰਚ ਨੂੰ, PM ਮੋਦੀ ਵੀ ਰਹਿਣਗੇ ਮੌਜੂਦ

Saturday, Mar 04, 2023 - 11:12 PM (IST)

ਨਾਗਾਲੈਂਡ 'ਚ NDPP-BJP ਸਰਕਾਰ ਦਾ ਸਹੁੰ ਚੁੱਕ ਸਮਾਗਮ 7 ਮਾਰਚ ਨੂੰ, PM ਮੋਦੀ ਵੀ ਰਹਿਣਗੇ ਮੌਜੂਦ

ਕੋਹਿਮਾ (ਭਾਸ਼ਾ): ਨਾਗਾਲੈਂਡ ਵਿਚ ਐੱਨ.ਡੀ.ਪੀ.ਪੀ.-ਭਾਜਪਾ ਸਰਕਾਰ 7 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਸਹੁੰ ਚੁੱਕੇਗੀ। ਇਹ ਜਾਣਕਾਰੀ ਇੱਥੇ ਅਧਿਕਾਰਤ ਸੂਤਰਾਂ ਨੇ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਭਲਕੇ ਛੱਤੀਸਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਵਰਕਰਾਂ ਨਾਲ ਕਰਨਗੇ ਗੱਲਬਾਤ

ਨੈਸ਼ਨਲਿਸਟ ਡੈਮੋਕ੍ਰੈਟਿਕ ਪ੍ਰੋਗ੍ਰੈਸਿਵ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ 60 ਮੈਂਬਰੀ ਸੂਬਾ ਵਿਧਾਨਸਭਾ ਲਈ ਚੋਣ 40:20 ਸੀਟ ਬਟਵਾਰਾ ਫਾਰਮੂਲੇ ਨਾਲ ਲੜੀ ਸੀ ਤੇ ਲਗਾਤਾਰ ਦੂਜੀ ਵਾਰ ਸੱਤਾ 'ਚ ਵਾਪਸੀ ਕੀਤੀ। ਐੱਨ.ਡੀ.ਪੀ.ਪੀ. ਨੇ 25 ਤੇ ਭਾਜਪਾ 12 ਸੀਟਾਂ 'ਤੇ ਜਿੱਤ ਹਾਸਲ ਕੀਤੀ। ਸੂਬੇ ਵਿਚ ਵਿਧਾਨਸਭਾ ਚੋਣਾਂ 27 ਫ਼ਰਵਰੀ ਨੂੰ ਹੋਈਆਂ ਸੀ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਹਵੇਲੀ ਪੁੱਜੇ ਗੁਰਦਾਸ ਮਾਨ, ਤਸਵੀਰ ਵੇਖ ਕੇ ਹੋਏ ਭਾਵੁਕ, ਚੌਂਕੇ ’ਤੇ ਬਹਿ ਕੇ ਖਾਧੀ ਰੋਟੀ (ਵੀਡੀਓ)

ਹਾਲਾਂਕੀ ਅਜੇ ਤਕ ਗੱਠਜੋੜ 'ਚੋਂ ਕਿਸੇ ਨੇ ਵੀ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ, ਪਰ ਭਾਜਪਾ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਐੱਨ.ਡੀ.ਪੀ.ਪੀ. ਪ੍ਰਧਾਨ ਨੈਫਿਊ ਰਿਓ ਮੁੱਖ ਮੰਤਰੀ ਬਣੇ ਰਹਿਣਗੇ। ਸਾਲ 2018 ਦੇ ਐੱਨ.ਡੀ.ਪੀ.ਪੀ. ਤੇ ਭਾਜਪਾ ਨੇ ਇਸੇ ਫ਼ਾਰਮੂਲੇ 'ਤੇ ਵਿਧਾਨਸਭਾ ਚੋਣ ਲੜੀ ਸੀ। ਨਤੀਜਿਆਂ 'ਚ ਭਾਜਪਾ ਨੇ 12 ਤੇ ਐੱਨ.ਡੀ.ਪੀ.ਪੀ. ਨੇ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।


author

Anmol Tagra

Content Editor

Related News