ਕੰਝਾਵਲਾ ਕਾਂਡ ''ਤੇ ਭੜਕੀ ਸਵਾਤੀ ਮਾਲੀਵਾਲ, ਕਿਹਾ- ਅੰਜਲੀ ਬਾਰੇ ਬਕਵਾਸ ਕਰ ਰਹੀ ਸਹੇਲੀ, ਹੋਵੇ ਜਾਂਚ
Wednesday, Jan 04, 2023 - 11:56 AM (IST)
ਨਵੀਂ ਦਿੱਲੀ- ਦਿੱਲੀ ਦੇ ਸੁਲਤਾਨਪੁਰ ਦੇ ਕੰਝਾਵਲਾ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਰ ਦੇ ਪਹੀਏ 'ਚ ਆ ਕੇ 12 ਕਿਲੋਮੀਟਰ ਸੜਕ 'ਤੇ ਘਸੀਟਦੇ ਹੋਏ ਇਕ 20 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਇਸ ਪੂਰੇ ਮਾਮਲੇ 'ਚ ਘਟਨਾ ਦੇ ਸਮੇਂ ਮ੍ਰਿਤਕਾ ਨਾਲ ਮੌਜੂਦ ਇਕ ਹੋਰ ਕੁੜੀ ਦੇ ਬਿਆਨ ਦਰਜ ਕੀਤੇ ਹਨ, ਜਿਸ ਨੇ ਕਈ ਅਹਿਮ ਖ਼ੁਲਾਸੇ ਕੀਤੇ। ਉੱਥੇ ਹੀ ਹੁਣ ਇਸ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵਿੱਟਰ 'ਤੇ ਲਿਖਿਆ ਕਿ ਅੱਜ ਜਦੋਂ ਪੁਲਸ ਨੇ ਅੰਜਲੀ ਦੀ ਦੋਸਤ ਨੂੰ ਫੜਿਆ ਤਾਂ ਉਹ ਟੀਵੀ 'ਤੇ ਆ ਕੇ ਅੰਜਲੀ ਬਾਰੇ ਬਕਵਾਸ ਕਰ ਰਹੀ ਹੈ। ਜੋ ਕੁੜੀ ਆਪਣੀ ਦੋਸਤ ਨੂੰ ਸੜਕ 'ਤੇ ਮਰਦਾ ਦੇਖ ਕੇ ਉਸ ਦੀ ਮਦਦ ਕਰਨ ਜਗ੍ਹਾ ਘਰ ਜਾ ਕੇ ਸੌਂ ਗਈ, ਉਸ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ?
ਇੰਨਾ ਹੀ ਨਹੀਂ ਸਵਾਤੀ ਨੇ ਅੱਗੇ ਲਿਖਿਆ,''ਅੰਜਲੀ ਦਾ Character Assassination ਸ਼ੁਰੂ ਹੋ ਚੁੱਕਿਆ ਹੈ, ਜਨਤਾ ਸਮਝਦਾਰ ਹੈ। ਅੰਜਲੀ ਦੀ ਦੋਸਤ ਲਾਈਵ ਸ਼ੋਅ 'ਚ ਬੈਠ ਕੇ ਦੱਸ ਰਹੀ ਹੈ ਕਿ ਕਿਵੇਂ ਉਸ ਦੇ ਸਾਹਮਣੇ ਮੁੰਡਿਆਂ ਨੇ ਅੰਜਲੀ ਨੂੰ ਕੁਚਲਿਆ ਅਤੇ ਇਹ ਦੋਸਤ ਉੱਥੋਂ ਉੱਠ ਕੇ ਆਪਣੇ ਘਰ ਚਲੀ ਗਈ। ਇਹ ਕਿਹੋ ਜਿਹੀ ਦੋਸਤ ਹੈ? ਇਸ ਨੇ ਮੁੰਡਿਆਂ ਨੂੰ ਰੋਕਿਆ ਨਹੀਂ, ਪੁਲਸ ਜਾਂ ਅੰਜਲੀ ਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ। ਘਰ ਜਾ ਕੇ ਬੈਠ ਗਈ, ਇਸ ਦੀ ਵੀ ਜਾਂਚ ਹੋਣੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਅੰਜਲੀ ਦੀ ਸਹੇਲੀ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਆਪਣੇ ਦੋਸਤਾਂ ਨੂੰ ਮਿਲਣ ਇਕ ਹੋਟਲ 'ਚ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਅੰਜਲੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਸਕੂਟੀ ਚਲਾਉਣ ਨਹੀਂ ਦੇਣ ਕਾਰਨ ਦੋਪਹੀਆ ਵਾਹਨ ਤੋਂ ਛਾਲ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤਾ ਦੀ ਸਹੇਲੀ ਨੇ ਦਾਅਵਾ ਕੀਤਾ ਕਿ ਅਸੀਂ ਦੇਰ ਰਾਤ ਕਰੀਬ 1.45 ਵਜੇ ਹੋਟਲ ਤੋਂ ਨਿਕਲੇ ਅਤੇ ਅੰਜਲੀ ਸਕੂਟੀ ਚਲਾਉਣ ਦੀ ਜਿੱਦ ਕਰਨ ਲੱਗੀ ਜਿਸ ਤੋਂ ਬਾਅਦ ਇਕ ਕਾਰ ਨੇ ਸਾਡੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਅੰਜਲੀ ਕਾਰ ਦੇ ਹੇਠਾਂ ਫਸ ਗਈ, ਜਦੋਂ ਕਿ ਮੈਂ ਸੜਕ ਦੇ ਦੂਜੇ ਪਾਸੇ ਡਿੱਗੀ। ਮੈਂ ਅੰਜਲੀ ਨੂੰ ਕਾਰ ਹੇਠਾਂ ਫੱਸੀ ਦੇ ਕੇ ਡਰ ਗਈ ਸੀ ਅਤੇ ਘਰ ਚੱਲੀ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ