ਸਮੇਂ ਸਿਰ ਅਯੁੱਧਿਆ ਨਹੀਂ ਪਹੁੰਚ ਸਕੇ ਯੋਗ ਗੁਰੂ ਸਵਾਮੀ ਰਾਮਦੇਵ, ਇਹ ਰਹੀ ਵਜ੍ਹਾ
Sunday, Jan 21, 2024 - 03:06 PM (IST)
ਲਖਨਊ- ਸ਼੍ਰੀਰਾਮਜਨਮਭੂਮੀ ਸਥਾਨ 'ਤੇ ਆਯੋਜਿਤ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਭਾਗ ਲੈਣ ਆ ਰਹੇ ਯੋਗ ਗੁਰੂ ਸਵਾਮੀ ਰਾਮਦੇਵ ਦਾ ਵਿਸ਼ੇਸ਼ ਜਹਾਜ਼ ਕੋਹਰੇ ਅਦੇ ਧੁੰਦ ਕਾਰਨ ਤੈਅ ਸਮੇਂ 'ਤੇ ਲਖਨਊ ਨਹੀਂ ਪਹੁੰਚ ਸਕਿਆ। ਅਯੁੱਧਿਆ 'ਚ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਿਰਕਤ ਕਰਨ ਆ ਰਹੇ ਸਵਾਮੀ ਰਾਮਦੇਵ ਨੂੰ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਅਨੁਸਾਰ ਐਤਵਾਰ ਸਵੇਰੇ ਲਖਨਊ ਪਹੁੰਚਣਾ ਸੀ, ਜਦੋਂਕਿ ਦੁਪਹਿਰ 11 ਵਜੇ ਉਹ ਅਯੁੱਧਿਆ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਸਨ।
ਇਹ ਵੀ ਪੜ੍ਹੋ- 400 ਕਿਲੋ ਦਾ ਤਾਲਾ ਪਹੁੰਚਿਆ ਅਯੁੱਧਿਆ, 30 ਕਿਲੋ ਦੀ ਲਗਦੀ ਹੈ ਚਾਬੀ (ਵੀਡੀਓ)
ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ 'ਚ ਧੁੰਦ ਕਾਰਨ ਸਵਾਮੀ ਰਾਮਦੇਵ ਅਤੇ ਅਚਾਰੀਆ ਬਾਲਕ੍ਰਿਸ਼ਨ ਦੇ ਵਿਸ਼ੇਸ਼ ਜਹਾਜ਼ ਦੀ ਉਡਾਣ 'ਚ ਦੇਰੀ ਹੋਈ ਹੈ, ਜਿਸਦੇ ਚਲਦੇ ਉਨ੍ਹਾਂ ਦੇ ਅਯੁੱਧਿਆ ਪਹੁੰਚਣ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵਾਮੀ ਰਾਮਦੇਵ ਦੇ ਐਤਵਾਰ ਸ਼ਾਮ 4 ਵਜੇ ਅਯੁੱਧਿਆ 'ਚ ਪੱਤਰਕਾਰਾਂ ਨੂੰ ਸੰਬੋਧਿਤ ਕਰਨ ਦੀ ਸੰਭਾਵਨਾ ਹੈ ਜਿਸਦੀ ਅਧਿਕਾਰਤ ਸੂਚਨਾ ਜਲਦੀ ਹੀ ਦਿੱਤੀ ਜਾਵੇਗੀ।