ਸਵਾਮੀ ਰਾਮਦੇਵ ਦਾ ਵੱਡਾ ਦਾਅਵਾ: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ
Monday, Jan 10, 2022 - 01:31 PM (IST)
ਹਰਿਦੁਆਰ/ਦੇਹਰਾਦੂਨ (ਯੂ.ਐੱਨ.ਆਈ.) :ਪਤੰਜਲੀ ਯੋਗ ਅਤੇ ਆਯੁਰਵੈਦਿਕ ਅਦਾਰੇ ਦੇ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਸੰਭਵ ਹੈ। ਉਨ੍ਹਾਂ ਐਤਵਾਰ ਐਲਾਨ ਕੀਤਾ ਕਿ ਦੇਸ਼ ਦੇ ਸਭ ਪਤੰਜਲੀ ਚਿਕਿਤਸਾ ਕੇਂਦਰਾਂ ’ਤੇ ਸੋਮਵਾਰ ਤੋਂ ਕੋਰੋਨਿਲ ਕਿੱਟ ’ਤੇ 25 ਫ਼ੀਸਦੀ ਦੀ ਛੋਟ ਮਿਲੇਗੀ। ਇਹ ਸਹੂਲਤ ਪਤੰਜਲੀ ਆਰਡਰ-ਮੀ ਐਪ ਰਾਹੀਂ ਸਿੱਧਾ ਆਰਡਰ ਦੇਣ ’ਤੇ ਵੀ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ
ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਨਾਲ ਜੂਝਦਿਆਂ 2 ਸਾਲ ਹੋ ਗਏ ਹਨ ਪਰ ਪੂਰਾ ਮੈਡੀਕਲ ਸਿਸਟਮ ਅਤੇ ਇੰਡਸਟਰੀ ਮਿਲ ਕੇ ਵੀ ਅਜੇ ਤੱਕ ਕੋਰੋਨਾ ਦੀ ਦਵਾਈ ਨਹੀਂ ਬਣਾ ਸਕੀ। ਵੈਕਸੀਨ ਜ਼ਰੂਰ ਬਣਾਈ ਗਈ ਹੈ ਪਰ ਇਹ ਕੋਰੋਨਾ ਦਾ ਇਲਾਜ ਨਹੀਂ, ਬਚਾਅ ਹੈ। ਕੋਰੋਨਿਲ, ਸ਼ਵਾਸਾਰੀ, ਅਣੁਤੇਲ, ਗਿਲੋਯ ਘਨਵਟੀ, ਚਵਨਪ੍ਰਾਸ਼, ਦਿਵਿਆਪੇਯ ਅਤੇ ਅਸ਼ਵਗੰਧਾ ਆਦਿ ’ਤੇ ਅਸੀਂ 30 ਤੋਂ ਵਧ ਵਾਰ ਵੱਡੀ ਰਿਸਰਚ ਕੀਤੀ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਸਾਡੀ ਇਸ ਮੁਹਿੰਮ ਤੋਂ ਭਾਵੇਂ ਸਵਾਰਥ ਅਤੇ ਹੰਕਾਰ ਨਾਲ ਭਰੇ ਕੁਝ ਮੈਡੀਕਲ ਮਾਫ਼ੀਆ ਨੂੰ ਇਤਰਾਜ਼ ਹੋ ਸਕਦਾ ਹੈ ਪਰ ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਡੇ ਕੰਮ, ਖੋਜ ਅਤੇ ਸੇਵਾਵਾਂ ਤੋਂ ਲਾਭ ਉਠਾਇਆ ਹੈ ਅਤੇ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਸੋਨੀ ਦਾ ਵੱਡਾ ਬਿਆਨ, ਕੋਰੋਨਾ ਕੇਸ ਵਧੇ ਤਾਂ ਚੋਣ ਰੈਲੀਆਂ ਸਮੇਤ ਸਭ ਕੁਝ ਹੋਵੇਗਾ ਬੈਨ
ਨੋਟ:ਸਵਾਮੀ ਰਾਮਦੇਵ ਦੇ ਇਸ ਦਾਅਵੇ ਸਬੰਧੀ ਕੀ ਹੈ ਤੁਹਾਡੀ ਰਾਏ?