ਚਿਨਮਯਾਨੰਦ ਮਾਮਲੇ ''ਚ ਪੀੜਤਾ ਦੀ ਗ੍ਰਿਫਤਾਰੀ ''ਤੇ ਬੋਲੀ ਪ੍ਰਿਯੰਕਾ : ਵਾਹ ਰੇ ਭਾਜਪਾ ਦਾ ਨਿਆਂ

09/26/2019 4:21:56 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਵਿਰੁੱਧ ਰੇਪ ਦਾ ਦੋਸ਼ ਲਗਾਉਣ ਵਾਲੀ ਕੁੜੀ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਓਨਾਵ ਰੇਪ ਮਾਮਲਾ : ਪੀੜਤਾ ਦੇ ਪਿਤਾ ਦਾ ਕਤਲ। ਪੀੜਤਾ ਦੇ ਚਾਚਾ ਗ੍ਰਿਫਤਾਰ। ਭਾਰੀ ਜਨ ਦਬਾਅ ਤੋਂ ਬਾਅਦ ਘਟਨਾ ਦੇ 13 ਮਹੀਨੇ ਬਾਅਦ ਦੋਸ਼ੀ ਵਿਧਾਇਕ ਗ੍ਰਿਫਤਾਰ। ਪੀੜਤਾ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼।''PunjabKesariਉਨ੍ਹਾਂ ਨੇ ਕਿਹਾ,''ਸ਼ਾਹਜਹਾਂਪੁਰ ਰੇਪ ਮਾਮਲਾ : ਪੀੜਤਾ ਗ੍ਰਿਫਤਾਰ। ਪੀੜਤਾ ਦੇ ਪਰਿਵਾਰ 'ਤੇ ਦਬਾਅ। ਦੋਸ਼ੀ ਭਾਜਪਾ ਨੇਤਾ ਨੂੰ ਪੁਲਸ ਨੇ ਜਨ ਦਬਾਅ ਪੈਣ ਤੋਂ ਬਾਅਦ ਗ੍ਰਿਫਤਾਰ ਕੀਤਾ। ਦੋਸ਼ੀ ਭਾਜਪਾ ਨੇਤਾ 'ਤੇ ਹੁਣ ਤੱਕ ਰੇਪ ਦਾ ਦੋਸ਼ ਤੱਕ ਨਹੀਂ ਲਗਾਇਆ। ਵਾਹ ਰੇ ਭਾਜਪਾ ਦਾ ਨਿਆਂ?''PunjabKesari

ਜ਼ਿਕਰਯੋਗ ਹੈ ਕਿ ਚਿਨਮਯਾਨੰਦ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ 23 ਸਾਲਾ ਵਿਦਿਆਰਥਣ ਨੂੰ ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ।


DIsha

Content Editor

Related News