ਓਮ ਬਿਰਲਾ, ਹੰਸ ਰਾਜ ਹੰਸ ਸਮੇਤ ਸੰਸਦ ਮੈਂਬਰਾਂ ਨੇ ''ਸਵੱਛਤਾ ਮੁਹਿੰਮ'' ''ਚ ਲਿਆ ਹਿੱਸਾ, ਲਾਇਆ ਝਾੜੂ

07/14/2019 5:26:14 PM

ਨਵੀਂ ਦਿੱਲੀ (ਵਾਰਤਾ)— ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਵਿਚ ਸੰਸਦ ਮੈਂਬਰਾਂ ਨੇ ਅੱਜ ਯਾਨੀ ਕਿ ਐਤਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਸਵੱਛਤਾ ਮੁਹਿੰਮ 'ਚ ਹਿੱਸਾ ਲਿਆ। ਸਵੱਛਤਾ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਦੇ ਉਦੇਸ਼ ਨਾਲ ਸੰਸਦ ਭਵਨ ਕੰਪਲੈਕਸ 'ਚ ਚੱਲ ਰਹੀ ਦੋ ਦਿਨਾਂ ਸਵੱਛਤਾ ਮੁਹਿੰਮ ਦੇ ਦੂਜੇ ਦਿਨ ਜਿਸ 'ਚ ਸੰਸਦ ਮੈਂਬਰਾਂ ਸਮੇਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।

ਇੱਥੇ ਦੱਸ ਦੇਈਏ ਕਿ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਦੋ ਦਿਨਾਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ 'ਚ ਅੱਜ ਵੀ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ਕੰਮ ਲਈ ਸੰਸਦ ਭਵਨ ਕੰਪਲੈਕਸ ਨੂੰ 7 ਸੈਕਟਰਾਂ ਵਿਚ ਵੰਡਿਆ ਗਿਆ ਸੀ ਅਤੇ ਨਾਮਜ਼ਦ ਨੋਡਲ ਅਧਿਕਾਰੀਆਂ ਨੂੰ ਸਫਾਈ ਦੇ ਕੋਆਰਡੀਨੇਟਰ ਦਾ ਕੰਮ ਅਤੇ ਹੋਰ ਸੰਬੰਧਿਤ ਕੰਮ ਸੌਂਪੇ ਗਏ ਸਨ। ਓਮ ਬਿਰਲਾ ਨਾਲ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ, ਮਨੋਜ ਤਿਵਾੜੀ, ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਇਸ ਮੁਹਿੰਮ ਵਿਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ।

ਬਿਰਲਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਸੁਤੰਤਰਤਾ ਅੰਦੋਲਨ ਦੇ ਨਾਲ-ਨਾਲ ਸਵੱਛਤਾ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਅਸੀਂ ਆਸ ਕਰਦੇ ਹਾਂ ਕਿ ਸਾਲ 2019 ਤਕ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡਾ ਦੇਸ਼ ਸਵੱਛ ਹੋ ਜਾਵੇਗਾ।

ਇਸ ਲਈ ਸਾਰੇ ਸੰਸਦ ਮੈਂਬਰ ਜਨਪ੍ਰਤੀਨਿਧੀਆਂ ਦੇ ਰੂਪ ਵਿਚ ਸਵੱਛ ਅੰਦੋਲਨ ਦਾ ਸੰਦੇਸ਼ ਸੰਸਦ ਤੋਂ ਦੇਸ਼ ਦੇ ਹਰੇਕ ਪਿੰਡ ਅਤੇ ਸ਼ਹਿਰ ਤਕ ਲਿਜਾਉਣ ਦਾ ਕੰਮ ਕਰਨਗੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਵਛੱਤਾ ਕਾਰਜਸ਼ੈਲੀ 'ਚ ਹੀ ਨਹੀਂ, ਜੀਵਨਸ਼ੈਲੀ 'ਚ ਲਿਆਉਣਾ ਹੈ। ਪਾਣੀ, ਧਰਤੀ ਅਤੇ ਆਕਾਸ਼ ਨੂੰ ਸਾਫ-ਸੁਥਰਾ ਬਣਾਉਣਾ ਹੈ। ਇਸ ਮੰਤਰ ਨੂੰ ਅੱਜ ਸੰਸਦ ਕੰਪਲੈਕਸ ਵਿਚ ਸਵੱਛਤਾ ਮੁਹਿੰਮ ਦੀ ਅਗਵਾਈ ਕਰਦੇ ਹੋਏ ਸਾਫ ਸਫਾਈ ਦੇ ਪ੍ਰੋਗਰਾਮ ਨੂੰ ਅੱਗੇ ਵਧਾਇਆ।


Tanu

Content Editor

Related News