ਸਵੱਛਤਾ ਸਰਵੇਖਣ 2020: ਇੰਦੌਰ ਨੇ ਮੁੜ ਮਾਰੀ ਬਾਜੀ, ਬਣਿਆ ਦੇਸ਼ ਦਾ 'ਨੰਬਰ ਵਨ' ਸਾਫ ਸ਼ਹਿਰ

08/20/2020 1:45:15 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਵਲੋਂ ਕਰਵਾਏ ਗਏ ਸਵੱਛਤਾ ਸਰਵੇਖਣ 2020 ਦੇ ਵੀਰਵਾਰ ਨੂੰ ਨਤੀਜੇ ਐਲਾਨੇ ਗਏ ਹਨ। ਸਵੱਛਤਾ ਸਰਵੇਖਣ ਰੈਂਕਿੰਗ ਵਿਚ ਇੰਦੌਰ ਲਗਾਤਾਰ ਚੌਥੇ ਸਾਲ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਐਲਾਨ ਕੀਤਾ ਗਿਆ ਹੈ। ਸਰਵੇਖਣ 'ਚ ਦੂਜਾ ਸਥਾਨ ਸੂਰਤ ਅਤੇ ਤੀਜਾ ਸਥਾਨ ਨਵੀ ਮੁੰਬਈ ਨੂੰ ਮਿਲਿਆ। ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਇਕ ਸਮਾਰੋਹ ਵਿਚ ਸਵੱਛ ਸਰਵੇਖਣ ਪੁਰਸਕਾਰ 2020 ਦਾ ਐਲਾਨ ਕੀਤਾ।

PunjabKesari

ਪੁਰੀ ਨੇ ਆਖਿਆ ਕਿ ਦੇਸ਼ 'ਚ ਸਵੱਛਤਾ ਪ੍ਰਤੀ ਜਾਗਰੂਕਤਾ 'ਚ ਸੁਧਾਰ ਹੋਇਆ ਹੈ ਅਤੇ ਸਵੱਛ ਭਾਰਤ ਅਭਿਆਨ ਦਾ ਅਸਰ ਪੂਰੇ ਦੇਸ਼ ਵਿਚ ਦਿਖਾਈ ਦੇ ਰਿਹਾ ਹੈ। ਸਵੱਛਤਾ ਸਰਵੇਖਣ 'ਚ ਲਗਾਤਾਰ ਚੌਥੇ ਸਾਲ ਇੰਦੌਰ ਪਹਿਲੇ ਸਥਾਨ 'ਤੇ ਬਣਿਆ ਰਿਹਾ। ਉੱਥੇ ਹੀ ਉਦਯੋਗਿਕ ਸ਼ਹਿਰ ਸੂਰਤ ਨੂੰ ਦੂਜਾ ਅਤੇ ਨਵੀ ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਨੂੰ ਗੰਗਾ ਨਦੀ ਦੇ ਕਿਨਾਰੇ ਸਭ ਤੋਂ ਸਾਫ ਸ਼ਹਿਰ ਐਲਾਨ ਕੀਤਾ। ਛਾਉਣੀ ਸ਼ਹਿਰਾਂ 'ਚ ਜਲੰਧਰ ਛਾਉਣੀ ਨੂੰ ਪਹਿਲੇ ਸਥਾਨ ਦਾ ਮਾਣ ਹਾਸਲ ਹੋਇਆ। ਹਰਦੀਪ ਪੁਰੀ ਨੇ ਜੇਤੂ ਸ਼ਹਿਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਦੇ ਸਾਫ-ਸਫਾਈ ਪ੍ਰਤੀ ਸਮਰਪਣ ਦਾ ਸੰਕੇਤ ਮਿਲਦਾ ਹੈ। 

PunjabKesari

ਪੁਰੀ ਨੇ ਇਸ ਮੌਕੇ 'ਤੇ ਜੇਤੂ ਸ਼ਹਿਰਾਂ ਦੇ ਸਥਾਨਕ ਅਧਿਕਾਰੀਆਂ ਨੂੰ ਇਨਾਮ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਸਥਾਨਕ ਸਫਾਈ ਕਾਮਿਆਂ ਨਾਲ ਗੱਲਬਾਤ ਵੀ ਕੀਤੀ। ਵੀਡੀਓ ਕਾਨਫਰੈਂਸਿੰਗ ਜ਼ਰੀਏ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਮੰਤਰਾਲਾ ਦੇ ਸਕੱਤਰ ਦੁਰਗਾਸ਼ੰਕਰ ਮਿਸ਼ਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


Tanu

Content Editor

Related News