ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ’ਚ ਫਿਰ ਮਿਲਿਆ ਸ਼ੱਕੀ ਬੈਗ, ਬੰਬ ਨਿਰੋਧਕ ਦਸਤਾ ਮੌਕੇ ’ਤੇ ਮੌਜੂਦ

Wednesday, Jan 19, 2022 - 03:13 PM (IST)

ਨਵੀਂ ਦਿੱਲੀ– ਗਣਤੰਤਰ ਦਿਵਸ ਤੋਂ ਪਹਿਲਾਂ ਰਾਜਧਾਨੀ ਦਿੱਲੀ ’ਚ ਇਕ ਵਾਰ ਫਿਰ 2 ਸ਼ੱਕੀ ਬੈਗ ਮਿਲੇ ਹਨ। ਖ਼ਬਰਾਂ ਮੁਤਾਬਕ ਦਿੱਲੀ ’ਚ ਤ੍ਰਿਲੋਕਪੁਰੀ ਇਲਾਕੇ ’ਚ ਇਹ ਸ਼ੱਕੀ ਬੈਗ ਮਿਲੇ ਹਨ, ਜਿਸਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਪੁਲਸ ਨੇ ਫਿਲਹਾਲ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਤ੍ਰਿਲੋਕਪੁਰੀ ਇਲਾਕੇ ’ਤੋਂ ਸ਼ੱਕੀ ਬੈਗ ਮਿਲਣ ਬਾਰੇ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ’ਤੇ ਮੌਜੂਦ ਹੈ।

ਇਹ ਵੀ ਪੜ੍ਹੋ– ਗਣਤੰਤਰ ਦਿਵਸ: ਦਿੱਲੀ ’ਚ ਸੁਰੱਖਿਆ ਸਖ਼ਤ, 20 ਜਨਵਰੀ ਤੋਂ ਗਰਮ ਹਵਾ ਦੇ ਗੁਬਾਰੇ ਅਤੇ ਡ੍ਰੋਨ ਉਡਾਉਣ ’ਤੇ ਰੋਕ

 

ਇਹ ਵੀ ਪੜ੍ਹੋ– ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ- ਕਿਸੇ ਦੀ ਇੱਛਾ ਵਿਰੁੱਧ ਟੀਕਾ ਲਵਾਉਣ ਲਈ ਮਜਬੂਰ ਨਹੀਂ ਕਰ ਸਕਦੇ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਜੀਪੁਰ ਫੁਲ ਮੰਡੀ ’ਚ ਸ਼ੁੱਕਰਵਾਰ ਸਵੇਰੇ ਇਕ ਲਾਵਾਰਿਸ ਬੈਗ ’ਚ ਆਈ.ਡੀ.ਐਕਸ ਅਤੇ ਅਮੋਨੀਅਮ ਨਾਈਟ੍ਰੇਟ ਨਾਲ ਭਰਿਆ ਆਈ.ਈ.ਡੀ. ਵਿਸਫੋਟਕ ਮਿਲਿਆ ਸੀ ਪਰ ਬਾਅਦ ’ਚ ਇਸਨੂੰ ਨਸ਼ਟ ਕਰ ਦਿੱਤਾ ਗਿਆ ਸੀ। ਵਿਸਫੋਟਕ ਨੂੰ ਲੋਹੇ ਦੇ ਇਕ ਬਕਸੇ ’ਚ ਕਾਲੇ ਰੰਗ ਦੇ ਬੈਗ ’ਚ ਲੁਕਾ ਕੇ ਰੱਖਿਆ ਗਿਆ ਸੀ। ਇਹ ਘਟਨਾ 26 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ’ਚ ਹੋਣ ਵਾਲੇ ਸਾਲਾਨਾ ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲਾਂ ਹੋਈ, ਜਦੋਂ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਕੀਤੀ ਹੋਈ ਹੈ। ਪੁਲਸ ਨੇ ਕਿਹਾ ਕਿ ਇਕ ਵਿਅਕਤੀ ਜੋ ਫੁਲ ਖ਼ਰੀਦਣ ਲਈ ਬਾਜ਼ਾਰ ਆਇਆ ਸੀ, ਉਸਨੇ ਆਪਣੀ ਸਕੂਟੀ ਨੇੜੇ ਇਕ ਸੁਨਸਾਨਥਾਂ ’ਤੇ ਸ਼ੱਕੀ ਬੈਗ ਵੇਖਿਆ। ਇਸ ਤੋਂ ਬਾਅਦ ਉਸੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸਦੀ ਸੂਚਨਾ ਦਿੱਤੀ ਅਤੇ ਉਥੇ ਤਾਇਨਾਤ ਦਿੱਲੀ ਹੋਮਗਾਰਡ ਨੂੰ ਵੀ ਸੂਚਨਾ ਦਿੱਤੀ ਗਈ। 

ਇਹ ਵੀ ਪੜ੍ਹੋ– ਭਾਰਤ ਵਿਚ ਮੁਕੰਮਲ ਲਾਕਡਾਊਨ ਲਗਾਉਣ ਨੂੰ ਲੈ ਕੇ WHO ਦਾ ਅਹਿਮ ਬਿਆਨ


Rakesh

Content Editor

Related News