3 ਸੂਬਿਆਂ ਦੇ CM ’ਤੇ ਸਸਪੈਂਸ ਬਰਕਰਾਰ, ਕਾਂਗਰਸ ਦਾ ਤੰਜ਼- BJP ਨੂੰ ਬਰਾਤ ਦੇ ਲਾੜੇ ਅਜੇ ਤੱਕ ਨਹੀਂ ਮਿਲੇ

Friday, Dec 08, 2023 - 10:20 AM (IST)

ਜੈਪੁਰ- ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਚੋਣ ਨਤੀਜੇ ਆਏ 5 ਦਿਨ ਹੋ ਗਏ ਹਨ, ਸੂਬਿਆਂ ਦੀ ਰਾਜਧਾਨੀ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਬੈਠਕਾਂ ਦਾ ਦੌਰ ਜਾਰੀ ਹੈ ਪਰ ਭਾਜਪਾ ਤਿੰਨੋਂ ਸੂਬਿਆਂ ਵਿਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਭਾਜਪਾ ਦਾ ਮੰਥਨ ਜਾਰੀ ਹੈ। ਭਾਜਪਾ ਦੇ 12 ਸੰਸਦ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਸਾਰਿਆਂ ਨੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ- ਤੇਲੰਗਾਨਾ ਦੇ ਨਵੇਂ CM ਬਣੇ ਰੇਵੰਤ ਰੈੱਡੀ, ਭੱਟੀ ਵਿਕਰਮਾਰਕ ਨੇ ਸੰਭਾਲੀ ਡਿਪਟੀ CM ਦੀ ਕੁਰਸੀ

ਇਨ੍ਹਾਂ ਸੰਸਦ ਮੈਂਬਰਾਂ ਵਿਚ ਕਈ ਤਿੰਨੋਂ ਸੂਬਿਆਂ ਵਿਚ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਲ ਹਨ। ਅਜਿਹੇ ਵਿਚ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਤਿੰਨੋਂ ਸੂਬਿਆਂ ਵਿਚ ਮੁੱਖ ਮੰਤਰੀ ਚਿਹਰੇ ਦੀ ਚੋਣ ਕਰਨਾ ਹੈ। ਉਥੇ ਦੂਜੇ ਪਾਸੇ ਭਾਜਪਾ ਹਾਈਕਮਾਨ ਸ਼ੁੱਕਰਵਾਰ ਨੂੰ ਤਿੰਨਾਂ ਸੂਬਿਆਂ ਦੇ ਸੀ. ਐੱਮ. ਅਹੁਦੇ ਦੇ ਉਮੀਦਵਾਰਾਂ ਦੇ ਨਾਵਾਂ ’ਤੇ ਸਹਿਮਤੀ ਬਣਾਉਣ ਲਈ ਕੇਂਦਰੀ ਆਬਜ਼ਰਵਰਾਂ ਦਾ ਐਲਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ-  ਸੰਦੀਪ ਪਾਠਕ ਨੇ ਸੰਸਦ 'ਚ ਚੁੱਕਿਆ ਪਰਾਲੀ ਦਾ ਮੁੱਦਾ, ਸਰਕਾਰ ਨੂੰ ਪੁੱਛੇ ਤਿੱਖੇ ਸਵਾਲ

ਅਜਿਹੇ ਵਿਚ ਹੁਣ ਕਾਂਗਰਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਭਾਜਪਾ ਤੋਂ ਪੁੱਛਿਆ ਕਿ ਅਸਲ ਵਿਚ ਦੇਰੀ ਕਿਸ ਗੱਲ ਦੀ ਹੈ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ 4 ਦਿਨ ਬੀਤ ਚੁੱਕੇ ਹਨ। ਭਾਜਪਾ ਨੂੰ ਤਿੰਨੋਂ ਸੂਬਿਆਂ ਦੀ ਬਰਾਤ ਦੇ ਲਾੜੇ ਹੁਣ ਤੱਕ ਨਹੀਂ ਮਿਲੇ। ਮੀਡੀਆ ਵਿਚ ਸੰਨਾਟਾ ਛਾਇਆ ਹੋਇਆ ਹੈ। 

ਇਹ ਵੀ ਪੜ੍ਹੋ- Breaking News: ਮੋਦੀ ਕੈਬਨਿਟ 'ਚ ਫੇਰਬਦਲ: ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ, ਇਨ੍ਹਾਂ ਨੂੰ ਮਿਲਿਆ ਚਾਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News