ਜੰਮੂ ਕਸ਼ਮੀਰ : ਪੁੰਛ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਵਿਸਫ਼ੋਟਕ ਬਰਾਮਦ

Thursday, May 18, 2023 - 11:51 AM (IST)

ਜੰਮੂ ਕਸ਼ਮੀਰ : ਪੁੰਛ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਵਿਸਫ਼ੋਟਕ ਬਰਾਮਦ

ਪੁੰਛ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਨੂੰ ਇਕ ਸ਼ੱਕੀ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਵਿਸਫ਼ੋਟਕ ਸਮੱਗਰੀ ਜ਼ਬਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁੰਛ ਦੇ ਸਲਾਨੀ ਇਲਾਕੇ 'ਚ 39 ਰਾਸ਼ਟਰੀ ਰਾਈਫਲਜ਼ ਅਤੇ ਆਪਰੇਸ਼ਨ ਗਰੁੱਪ ਵਲੋਂ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਫ਼ੌਜ ਦੇ ਖੋਜੀ ਕੁੱਤਿਆਂ ਨੇ ਇਕ ਟਿਕਾਣੇ 'ਤੇ ਸ਼ੱਕੀ ਆਈ.ਈ.ਡੀ. ਅਤੇ ਹੋਰ ਵਿਸਫ਼ੋਟਕ ਸਮੱਗਰੀ ਦੀ ਮੌਜੂਦਗੀ ਦਾ ਪਤਾ ਲਗਾਇਆ।

ਸੂਤਰਾਂ ਅਨੁਸਾਰ ਬੰਬ ਨਿਰੋਧਕ ਦਸਤੇ ਨੇ ਵਿਸਫ਼ੋਟਕ ਸਮੱਗਰੀ ਨੂੰ ਸੁਰੱਖਿਅਤ ਰੂਪ ਨਾਲ ਨਸ਼ਟ ਕਰ ਦਿੱਤਾ। ਮੇਂਢਰ ਦੇ ਥਾਣਾ ਇੰਚਾਰਜ ਸੱਜਾਦ ਅਹਿਮਦ ਨੇ ਕਿਹਾ ਕਿ ਇਕ ਸ਼ੱਕੀ ਆਈ.ਈ.ਡੀ. ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸਫ਼ੋਟਕਾਂ ਨੂੰ ਪਿੰਡ ਦੇ ਸਰਪੰਚ ਅਤੇ ਖੇਤਰ ਦੇ ਹੋਰ ਪ੍ਰਮੁੱਖ ਵਿਅਕਤੀਆਂ ਦੀ ਮੌਜੂਦਗੀ 'ਚ ਨਸ਼ਟ ਕਰ ਦਿੱਤਾ ਗਿਆ।
 


author

DIsha

Content Editor

Related News