ਰਾਜਸਥਾਨ ’ਚ ਮਿਲਿਆ ਮੰਕੀਪੌਕਸ ਦਾ ਸ਼ੱਕੀ ਮਰੀਜ਼, ਜਾਂਚ ਲਈ ਸੈਂਪਲ ਪੁਣੇ ਭੇਜਿਆ
Monday, Aug 01, 2022 - 09:10 PM (IST)
ਨੈਸ਼ਨਲ ਡੈਸਕ—ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਮਗਰੋਂ ਹੁਣ ਰਾਜਸਥਾਨ ’ਚ ਵੀ ਮੰਕੀਪੌਕਸ ਦਾ ਸ਼ੱਕੀ ਮਰੀਜ਼ ਮਿਲਿਆ ਹੈ। ਮੰਕੀਪੌਕਸ ਦੀ ਪੁਸ਼ਟੀ ਲਈ ਸੈਂਪਲ ਪੁਣੇ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ’ਚ ਮੰਕੀਪੌਕਸ ਦਾ ਸਭ ਤੋਂ ਪਹਿਲਾ ਮਾਮਲਾ ਕੇਰਲਾ ’ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦਿੱਲੀ ’ਚ ਮਾਮਲਾ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਵੀ ਮੰਕੀਪੌਕਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਸਨ। ਭਾਰਤ ’ਚ ਹੁਣ ਤੱਕ ਮੰਕੀਪੌਕਸ ਦੇ ਚਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਕੌਂਸਲਰ ਮੁਹੰਮਦ ਅਕਬਰ ਕਤਲਕਾਂਡ ਦੀ ਗੁੱਥੀ ਪੁਲਸ ਨੇ 12 ਘੰਟਿਆਂ ’ਚ ਸੁਲਝਾਈ, 3 ਦੋਸ਼ੀ ਗ੍ਰਿਫ਼ਤਾਰ