ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਦਾ ਸ਼ੱਕੀ ਮੈਂਬਰ ਗ੍ਰਿਫਤਾਰ

09/03/2019 12:41:38 AM

ਕੋਲਕਾਤਾ – ਕੋਲਕਾਤਾ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ.ਐੱਫ.) ਨੇ ਇਥੇ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਦੇ ਸ਼ੱਕੀ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੂਚਨਾ ’ਤੇ ਐੱਸ. ਟੀ. ਐੱਫ. ਦੀ ਟੀਮ ਨੇ ਗਜ਼ਨਵੀ ਬ੍ਰਿਜ ਦੇ ਕੋਲ ਕੈਨਾਲ ਈਸਟ ਰੋਡ ਤੋਂ 22 ਸਾਲਾ ਮੁਹੰਮਦ ਅਬਦੁੱਲ ਕਾਸਿਮ ਉਰਫ ਕਾਸਿਮ ਨੂੰ ਗ੍ਰਿਫਤਾਰ ਕੀਤਾ ਹੈ। ਕਾਸਿਮ ਬਰਧਵਾਨ ਜ਼ਿਲੇ ਦੇ ਮੰਗਲਕੋਟੇ ਪੁਲਸ ਥਾਣਾ ਖੇਤਰ ਦੇ ਦੁਰਮੁਟ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿਚੋਂ ਕੁਝ ਇਤਰਾਜ਼ਯੋਗ ਦਸਤਾਵੇਜ਼ ਮਿਲੇ ਹਨ। ਐੱਸ. ਟੀ.ਐੱਫ. ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।


Inder Prajapati

Content Editor

Related News