ਮਾਂ ਦਾ ਵਾਅਦਾ ਕੀਤਾ ਪੂਰਾ, ਸੁਸ਼ਮਾ ਸਵਰਾਜ ਦੀ ਬੇਟੀ ਬਾਂਸੁਰੀ ਨੇ ਹਰੀਸ਼ ਸਾਲਵੇ ਨੂੰ ਦਿੱਤੀ ਇਕ ਰੁਪਏ ਫੀਸ

09/28/2019 1:55:30 AM

ਨਵੀਂ ਦਿੱਲੀ – ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬਾਂਸੁਰੀ ਨੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਇਕ ਰੁਪਏ ਫੀਸ ਦਿੱਤੀ। ਕੁਲਭੂਸ਼ਨ ਜਾਧਵ ਮਾਮਲੇ ਵਿਚ ਭਾਰਤ ਵਲੋਂ ਆਈ. ਸੀ. ਜੇ. ਆਪਣਾ ਪੱਖ ਰੱਖਣ ਵਾਲੇ ਹਰੀਸ਼ ਸਾਲਵੇ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸਿਰਫ ਇਕ ਰੁਪਏ ਫੀਸ ਦੀ ਮੰਗ ਕੀਤੀ ਸੀ। ਮਾਂ ਦੇ ਇਸੇ ਵਾਅਦੇ ਨੂੰ ਪੂਰਾ ਕਰਦੇ ਹੋਏ ਬਾਂਸੁਰੀ ਨੇ ਸਾਲਵੇ ਨੂੰ ਇਕ ਰੁਪਏ ਫੀਸ ਦਿੱਤੀ। ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਨੇ ਇਕ ਟਵੀਟ ਕਰਦੇ ਹੋਏ ਦੱਸਿਆ ਕਿ ਬਾਂਸੁਰੀ ਨੇ ਅੱਜ ਤੁਹਾਡੀ ਆਖਰੀ ਇੱਛਾ ਪੂਰੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਸ਼ਮਾ ਨੇ ਆਪਣੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਹੀ ਸਾਲਵੇ ਨੂੰ ਆਪਣੀ ਬਕਾਇਆ ਫੀਸ ਲੈਣ ਲਈ ਸੱਦਿਆ ਸੀ।
 


Inder Prajapati

Content Editor

Related News