ਸੰਯੁਕਤ ਰਾਸ਼ਟਰ ਦੀ ਬੈਠਕ 'ਚ ਹਿੱਸਾ ਲੈਣ ਨਿਊਯਾਰਕ ਪੁੱਜੀ ਸੁਸ਼ਮਾ ਸਵਰਾਜ

09/18/2017 9:10:13 AM


ਨਿਊਯਾਰਕ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 72ਵੇਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚ ਚੁੱਕੀ ਹੈ। ਇਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਸੁਸ਼ਮਾ ਅਮਰੀਕਾ ਅਤੇ ਜਾਪਾਨ ਦੇ ਆਪਣੇ ਬਰਾਬਰ ਦੇ ਅਹੁਦੇ ਵਾਲੇ (ਵਿਦੇਸ਼ ਮੰਤਰੀ) ਰੇਕਸ ਟਿਲਰਸਨ ਅਤੇ ਤਾਰੋ ਕੋਨੋ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਲਾਵਾ ਇਕ ਵੱਖਰੀ ਤਿੰਨ-ਪੱਖੀ ਬੈਠਕ ਕਰੇਗੀ। 

PunjabKesari
ਭਾਰਤ, ਅਮਰੀਕਾ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਤਿੰਨ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ ਇਹ ਬੈਠਕ ਕਰਨਗੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦ ਚੀਨ ਖੇਤਰ 'ਚ ਆਪਣੀ ਤਾਕਤ ਦਾ ਅਹਿਸਾਸ ਕਰਵਾਉਂਦਾ ਰਿਹਾ ਹੈ।

PunjabKesari

ਸੁਸ਼ਮਾ ਜੀ ਇਕ ਹਫਤੇ ਲਈ ਇੱਥੇ ਹੀ ਰਹਿਣਗੇ ਅਤੇ ਉਨ੍ਹਾਂ ਵਲੋਂ ਤਕਰੀਬਨ 20 ਦੋ-ਪੱਖੀ ਅਤੇ ਤਿੰਨ ਪੱਖੀ ਬੈਠਕਾਂ ਕਰਨ ਦੀ ਉਮੀਦ ਹੈ। ਸੁਸ਼ਮਾ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਲਾਨਾ ਸੈਸ਼ਨ ਨੂੰ ਸੰਬੋਧਿਤ ਕਰੇਗੀ।ਰਿਪੋਰਟ ਮੁਤਾਬਕ ਇਸ ਦੌਰੇ 'ਤੇ ਉਨ੍ਹ੍ਹਾਂ ਨਾਲ ਭਾਰਤ ਦੀ ਇਕ ਮਹੱਤਵਪੂਰਨ ਡੈਲੀਗੇਸ਼ਨ ਵੀ ਹੈ। ਸੰਯੁਕਤ ਰਾਸ਼ਟਰ ਦੇ ਕੈਲੰਡਰ 'ਚ ਸੈਸ਼ਨ ਦੇ ਹਫਤੇ ਲਈ ਯੋਨ ਸ਼ੋਸ਼ਣ ਖਤਮ ਕਰਨ ਤੋਂ ਲੈ ਕੇ ਸਿਹਤ ਸੁਵਿਧਾਵਾਂ ਸਮੇਤ ਵੱਖ-ਵੱਖ ਵਿਸ਼ਿਆਂ 'ਤੇ 100 ਤੋਂ ਵੀ ਵਧੇਰੇ ਸਮਾਰੋਹਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਕ,''ਸੁਸ਼ਮਾ ਸੈਸ਼ਨ 'ਚ ਸ਼ਾਮਲ ਹੋਣ ਵਾਲੇ ਨੇਤਾਵਾਂ ਨਾਲ 20 ਦੋ-ਪੱਖੀ ਅਤੇ ਤਿੰਨ-ਪੱਖੀ ਬੈਠਕ ਕਰੇਗੀ। ਇਸ ਤੋਂ ਇਲਾਵਾ ਸੁਸ਼ਮਾ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਸਾਰਕ), ਗੁੱਟ ਨਿਰਪੇਖ ਅੰਦੋਲਨ, ਬ੍ਰਿਕਸ, ਵਿਕਾਸਸ਼ੀਲ ਦੇਸ਼ਾਂ ਦੇ ਸਮੂਹ 'ਜੀ 77' ਸਮੇਤ ਕਈ ਖੇਤਰਾਂ ਅਤੇ ਵਿਸ਼ੇਸ਼ ਸੰਗਠਨਾਂ ਨਾਲ ਵੀ ਕਈ ਬੈਠਕਾਂ 'ਚ ਸ਼ਾਮਲ ਹੋਵੇਗੀ। 
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਕਿਹਾ ਕਿ ਵਿਦੇਸ਼ ਮੰਤਰੀ ਸੌਰ ਊਰਜਾ ਪ੍ਰੋਗਰਾਮਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਉਠਾ ਸਕਦੀ ਹੈ, ਜੋ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਲੜਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਹੈ। 
ਯੂ.ਐੱਨ.ਜੀ.ਸੀ.ਏ.ਸੈਸ਼ਨ 'ਚ ਭਾਰਤ ਦੀ ਤਰਜੀਹ ਨੂੰ ਲੈ ਕੇ ਅਕਬਰੂਦੀਨ ਨੇ ਕਿਹਾ ਕਿ ਇਹ ਪੰਜ ਸਤੰਭਾਂ— ਸੰਯੁਕਤ ਰਾਸ਼ਟਰ ਸੁਧਾਰ, ਮਾਈਗ੍ਰੇਸ਼ਨ, ਅੱਤਵਾਦ ਦਾ ਮੁਕਾਬਲਾ ਅਤੇ ਸ਼ਾਂਤੀ ਸਥਾਪਨਾ 'ਤੇ ਆਧਾਰਿਤ ਹੈ। ਹਾਲਾਂਕਿ ਸੁਸ਼ਮਾ ਇਸ ਦੌਰਾਨ ਪ੍ਰਮਾਣੂੰ ਹਥਿਆਰਾਂ 'ਤੇ ਰੋਕ ਲਗਾਉਣ ਸੰਬੰਧੀ ਸੰੰਧੀ ਹਸਤਾਖਰ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਵੇਗੀ, ਜਿਸ ਲਈ 120 ਤੋਂ ਵਧੇਰੇ ਦੇਸ਼ਾਂ ਨੇ ਸਮਰਥਨ ਦਿੱਤਾ ਹੈ।


Related News