ਪਤੀ ਸਵਰਾਜ ਨੇ ਕਿਹਾ- ਸੁਸ਼ਮਾ ਦੀ ਸਰਜਰੀ ਲਈ ਤਿਆਰ ਨਹੀਂ ਸੀ ਏਮਜ਼ ਦੇ ਡਾਕਟਰ

11/05/2019 6:07:02 PM

ਨਵੀਂ ਦਿੱਲੀ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਨੇ ਪ੍ਰਗਟਾਵਾ ਕੀਤਾ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ (ਏਮਜ਼) ਦੇ ਡਾਕਟਰ ਸੁਸ਼ਮਾ ਦਾ ਗੁਰਦਾ ਭਾਰਤ 'ਚ ਤਬਦੀਲ ਦੇ ਹੱਕ 'ਚ ਨਹੀਂ ਸਨ। ਸੁਸ਼ਮਾ, ਜਿਨ੍ਹਾਂ ਦੇ ਦਿਹਾਂਤ ਨੂੰ 3 ਮਹੀਨਿਆਂ ਤੋਂ ਵੀ ਵਧ ਦਾ ਸਮਾਂ ਬੀਤ ਚੁੱਕਾ ਹੈ, ਦਾ ਟਵਿਟਰ ਹੈਂਡਲ ਖਾਮੋਸ਼ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਢੰਗ ਨਾਲ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਹ ਸੁਸ਼ਮਾ ਦੇ ਪਤੀ ਸਵਰਾਜ ਕੌਸ਼ਲ ਨਾਲ ਟਵਿਟਰ 'ਤੇ ਉਨ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਸੁਸ਼ਮਾ ਦੇ ਸਿਆਸੀ ਜੀਵਨ, ਵਿਆਹ ਅਤੇ ਹੋਰਨਾਂ ਗੱਲਾਂ ਨੂੰ ਜਾਣਨ ਬਾਰੇ ਲੋਕਾਂ 'ਚ ਕਾਫੀ ਉਤਸੁਕਤਾ ਹੈ। ਸਵਰਾਜ ਕੌਸ਼ਲ ਵੀ ਆਪਣੀ ਸਵਰਗੀ ਪਤਨੀ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰ ਰਹੇ। ਇਸੇ ਲੜੀ 'ਚ ਉਨ੍ਹਾਂ ਸੁਸ਼ਮਾ ਦੇ ਇਲਾਜ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
 

ਦੇਸ਼ 'ਚ ਕਰਵਾਏਗੀ ਗੁਰਦਾ ਤਬਦੀਲ
ਸਵਰਾਜ ਮੁਤਾਬਕ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਹ ਵਿਦੇਸ਼ਾਂ 'ਚ ਆਪਣਾ ਗੁਰਦਾ ਤਬਦੀਲ ਨਹੀਂ ਕਰਵਾਏਗੀ। ਰਾਸ਼ਟਰੀ ਮਾਣ ਇਸੇ ਗੱਲ 'ਚ ਹੈ ਕਿ ਦੇਸ਼ 'ਚ ਹੀ ਗੁਰਦਾ ਤਬਦੀਲ ਕਰਵਾਇਆ ਜਾਵੇ। ਸੁਸ਼ਮਾ ਨੇ ਵਿਦੇਸ਼ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਆਪਣੀ ਸਰਜਰੀ ਲਈ ਤਾਰੀਕ ਫਾਈਨਲ ਕੀਤੀ। ਉਨ੍ਹਾਂ ਡਾ. ਮੁਕਟ ਮਿਨਜ ਨੂੰ ਕਿਹਾ ਕਿ ਤੁਸੀਂ ਸਿਰਫ ਇੰਸਟਰੂਮੈਂਟ ਫੜ ਕੇ ਰੱਖਣਾ, ਕ੍ਰਿਸ਼ਨਾ ਮੇਰੀ ਸਰਜਰੀ ਆਪ ਕਰਨਗੇ।
 

ਪੀ.ਐੱਮ. ਮੋਦੀ ਦਾ ਕੀਤਾ ਧੰਨਵਾਦ
ਸਵਰਾਜ ਕੌਸ਼ਲ ਨੇ ਇਕ ਦਿਨ ਬਾਅਦ ਕਿਹਾ ਕਿ ਜੇ ਮੈਂ ਵਿਦੇਸ਼ਾਂ 'ਚ ਜਾ ਕੇ ਆਪਣੀ ਸਰਜਰੀ ਕਰਵਾਵਾਂਗੀ ਤਾਂ ਸਾਡੇ ਡਾਕਟਰਾਂ ਅਤੇ ਹਸਪਤਾਲਾਂ ਤੋਂ ਲੋਕਾਂ ਦਾ ਭਰੋਸਾ ਉੱਠ ਜਾਵੇਗਾ। ਉਨ੍ਹਾਂ ਗੁਰਦੇ ਦੀ ਤਬਦੀਲੀ ਵਰਗੀ ਸਰਜਰੀ ਨੂੰ ਇਕ ਮਾਈਨਰ ਆਪਰੇਸ਼ਨ ਮੰਨਿਆ। ਉਨ੍ਹਾਂ ਆਪਣੀ ਸਰਜਰੀ ਪਿੱਛੋਂ ਏਮਜ਼ ਦੇ ਡਾਕਟਰਾਂ, ਨਰਸਾਂ ਅਤੇ ਸਟਾਫ ਦੇ ਹੋਰਨਾਂ ਮੈਂਬਰਾਂ ਨੂੰ ਸਿਹਰਾ ਦਿੱਤਾ ਅਤੇ ਕਿਹਾ ਕਿ ਇਹ ਦੁਨੀਆ 'ਚ ਸਰਬੋਤਮ ਹਨ। ਇਕ ਹੋਰ ਟਵੀਟ ਰਾਹੀਂ ਸੁਸ਼ਮਾ ਦੇ ਪਤੀ ਨੇ ਕਿਹਾ ਕਿ ਸੁਸ਼ਮਾ ਦੇ ਇਲਾਜ 'ਚ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਉਹ ਡਾਕਟਰਾਂ ਨਾਲ ਸੰਪਰਕ 'ਚ ਰਹੇ।


DIsha

Content Editor

Related News