ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ

Monday, Nov 08, 2021 - 12:28 PM (IST)

ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ

ਨਵੀਂ ਦਿੱਲੀ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਭਵਨ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਪਦਮ ਪੁਰਸਕਾਰ ਪ੍ਰਦਾਨ ਕਰ ਰਹੇ ਹਨ। ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨੇ ਉਨ੍ਹਾਂ ਵਲੋਂ ਪੁਰਸਕਾਰ ਲਿਆ।

ਇਹ ਵੀ ਪੜ੍ਹੋ : ਧਾਰਮਿਕ ਆਜ਼ਾਦੀ ’ਤੇ ਭਾਰਤ ਨੂੰ ‘ਲਾਲ ਸੂਚੀ’ ’ਚ ਪਾਉਣ ਦੀ ਉੱਠੀ ਮੰਗ, ਸਰਕਾਰ ਨੇ ਦਿੱਤਾ ਤਿੱਖਾ ਪ੍ਰਤੀਕਰਮ

PunjabKesari

ਓਧਰ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੁਰਸਕਾਰ ਸੌਂਪਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਮੇਤ ਹੋਰ ਲੋਕ ਵੀ ਮੌਜੂਦ ਸਨ। 

ਇਹ ਵੀ ਪੜ੍ਹੋ : ਖੱਟੜ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਨਿੱਜੀ ਖੇਤਰ ’ਚ ਹਰਿਆਣਾ ਵਾਸੀਆਂ ਨੂੰ ਮਿਲੇਗਾ 75 ਫ਼ੀਸਦੀ ਰਿਜ਼ਰਵੇਸ਼ਨ

PunjabKesari

ਦੱਸ ਦੇਈਏ ਕਿ ਸੁਸ਼ਮਾ ਸਵਰਾਜ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ’ਚ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਅਤੇ ਵੱਖ-ਵੱਖ ਵਿਭਾਗਾਂ ਨੂੰ ਸੰਭਾਲਿਆ। ਉਹ ਪਿਛਲੀ ਭਾਜਪਾ ਅਗਵਾਈ ਵਾਲੀ ਸਰਕਾਰ ’ਚ ਵਿਦੇਸ਼ ਮੰਤਰੀ ਸੀ। 6 ਅਗਸਤ 2019 ਨੂੰ ਦਿਲ ਦਾ ਦੌਰਾ ਪੈਣ ਮਗਰੋਂ ਏਮਜ਼ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲਾ: ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਪੰਜਾਬ ਪੁਲਸ ਦੀ ਸਿਟ ਪਹੁੰਚੀ ਰੋਹਤਕ

ਦੱਸਣਯੋਗ ਹੈ ਕਿ ਇਸ ਸਾਲ ਰਾਸ਼ਟਰਪਤੀ ਵਲੋਂ 119 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸੂਚੀ ’ਚ 7 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 102 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਪਾਉਣ ਵਾਲਿਆਂ ਵਿਚੋਂ 29 ਮਹਿਲਾਵਾਂ ਹਨ, 16 ਨੂੰ ਮਰਨ ਉਪਰੰਤ ਸਨਮਾਨਤ ਕੀਤਾ ਜਾਵੇਗਾ ਅਤੇ ਇਕ ਟਰਾਂਸਜੈਂਡਰ ਪੁਰਸਕਾਰ ਜੇਤੂ ਹੈ। 


author

Tanu

Content Editor

Related News