ਸੁਸ਼ਮਾ ਸਵਰਾਜ : 25 ਸਾਲ ਦੀ ਉਮਰ ''ਚ ਬਣੀ ਸੀ ਕੇਂਦਰੀ ਮੰਤਰੀ, 2 ਸਾਲ ਬਾਅਦ ਹੀ ਜਨਤਾ ਪਾਰਟੀ ਦੀ ਪ੍ਰਧਾਨ

08/07/2019 11:58:34 AM

ਨਵੀਂ ਦਿੱਲੀ—ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ 'ਚ ਸੋਗ ਦੀ ਲਹਿਰ ਹੈ। ਸੁਸ਼ਮਾ ਸਵਰਾਜ ਭਾਰਤੀ ਰਾਜਨੀਤੀ ਦੀ ਇਕ ਅਜਿਹੀ ਨੇਤਾ ਸੀ ਜਿਨ੍ਹਾਂ ਦਾ ਸਾਰੇ ਦਲ ਸਨਮਾਨ ਕਰਦੇ ਸਨ। ਕਾਂਗਰਸ ਪਾਰਟੀ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਸੁਸ਼ਮਾ ਸਵਰਾਜ ਭਾਜਪਾ ਦੇ ਕੱਦਵਾਰ ਨੇਤਾਵਾਂ 'ਚੋਂ ਇਕ ਸੀ। ਵਿਦੇਸ਼ ਮੰਤਰੀ ਰਹਿੰਦੇ ਹੋਏ ਸੁਸ਼ਮਾ ਸਵਰਾਜ ਨੇ ਬਹੁਤ ਜ਼ਿਆਦਾ ਲੋਕਪ੍ਰਿਯਤਾ ਹਾਸਲ ਕੀਤੀ। ਸੋਸ਼ਲ ਮੀਡੀਆ 'ਤੇ ਸੁਸ਼ਮਾ ਕਾਫੀ ਸਰਗਰਮ ਰਹਿੰਦੀ ਸੀ ਅਤੇ ਕਈ ਵਾਰ ਟਵਿੱਟਰ ਰਾਹੀਂ ਹੀ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਲੈਂਦੀ ਸੀ। 

PunjabKesari
ਕੁਝ ਸਾਲਾਂ ਤੋਂ ਚੱਲ ਰਹੀ ਸੀ ਬੀਮਾਰ 
ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਸਿਹਤ 'ਚ ਲਗਾਤਾਰ ਗਿਰਾਵਟ ਆ ਰਹੀ ਸੀ, ਇਸ ਵਜ੍ਹਾ ਨਾਲ ਉਨ੍ਹਾਂ ਨੇ 2019 ਲੋਕਸਭਾ ਚੋਣਾਂ ਨਹੀਂ ਲੜਣ ਦਾ ਫੈਸਲਾ ਕੀਤਾ ਸੀ। 2016 'ਚ ਐਮਸ 'ਚ ਹੀ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਈ ਸੀ। ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਹੋਣ 'ਤੇ ਮੰਗਲਵਾਰ ਸ਼ਾਮਲ ਨੂੰ ਉਨ੍ਹਾਂ ਨੇ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਜੀ-ਤੁਹਾਡਾ ਬਹੁਤ ਧੰਨਵਾਦ । ਮੈਂ ਆਪਣੇ ਜੀਵਨ 'ਚ ਇਸ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ। 

PunjabKesari
ਸੁਸ਼ਮਾ ਸਵਰਾਜ ਦਾ ਰਾਜਨੀਤਿਕ ਸਫਰ 
ਸੁਸ਼ਮਾ ਸਵਰਾਜ ਨੇ ਭਾਰਤੀ ਰਾਜਨੀਤੀ 'ਚ ਆਪਣੀ ਸ਼ੁਰੂਆਤੀ ਸ਼ਾਲ 1970 'ਚ ਵਿਦਿਆਰਥੀ ਨੇਤਾ ਦੇ ਰੂਪ 'ਚ ਕੀਤੀ ਸੀ। ਉਨ੍ਹਾਂ ਨੇ ਇੰਦਰਾ ਗਾਂਧੀ ਦੀ ਸਰਕਾਰ ਦੇ ਖਿਲਾਫ ਕਈ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤੇ ਸਨ। ਉਹ ਇਕ ਆਸਾਧਾਰਣ ਸਪੀਕਰ ਅਤੇ ਪ੍ਰਚਾਰਕ ਸੀ। ਉਨ੍ਹਾਂ ਨੇ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੇ ਬਾਅਦ ਐਮਰਜੈਂਸੀ ਦੇ ਵਿਰੋਧ 'ਚ ਸਰਗਰਮ ਰੂਪ ਨਾਲ ਹਿੱਸਾ ਲਿਆ ਸੀ। ਭਾਰਤੀ ਰਾਜਨੀਤਿਕ 'ਚ ਇਨ੍ਹਾਂ ਦੀ ਭੂਮਿਕਾ ਨੇ ਇਨ੍ਹਾਂ ਨੂੰ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਬਾਅਦ 'ਚ ਵਿਰੋਧੀ ਪੱਖ ਦੀ ਪਹਿਲੀ ਮਹਿਲਾ ਨੇਤਾ ਦਾ ਅਹੁਦਾ ਦਿਵਾਇਆ। ਉਨ੍ਹਾਂ ਨੇ ਹਰਿਆਣਾ 'ਚ ਸਿਰਫ 27 ਸਾਲ ਦੀ ਉਮਰ 'ਚ ਹੀ ਜਨਤਾ ਪਾਰਟੀ ਦੀ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।
ਸੁਸ਼ਮਾ ਸਵਰਾਜ ਦੀਆਂ ਪ੍ਰਮੁੱਖ ਉਪਲੱਧੀਆਂ
1977 'ਚ ਜਦੋਂ ਉਹ 25 ਸਾਲ ਦੀ ਸੀ ਤਾਂ ਉਹ ਭਾਰਤ ਦੀ ਸਭ ਤੋਂ ਘਟ ਉਮਰ ਦੀ ਕੈਬਨਿਟ ਮੰਤਰੀ ਬਣੀ ਸੀ। 
1979 'ਚ 27 ਸਾਲ ਦੀ ਉਮਰ 'ਚ, ਉਹ ਹਰਿਆਣਾ 'ਚ ਜਨਤਾ ਪਾਰਟੀ ਦੀ ਸੂਬਾ ਪ੍ਰਧਾਨ ਬਣੀ। 
ਸੁਸ਼ਮਾ ਸਵਰਾਜ ਨੂੰ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਪਾਰਟੀ ਦੀ ਪਹਿਲੀ ਮਹਿਲਾ ਬੁਲਾਰੀ ਹੋਣ ਦਾ ਮਾਣ ਪ੍ਰਾਪਤ ਹੈ।
ਉਹ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਹੈ। 
ਉਹ ਪਹਿਲੀ ਮਹਿਲਾ ਕੇਂਦਰੀ ਕੈਬਨਿਟ ਮੰਤਰੀ ਹੈ।
ਸੁਸ਼ਮਾ ਸਵਰਾਜ ਵਿਰੋਧੀ ਪੱਖ 'ਚ ਪਹਿਲੀ ਮਹਿਲਾ ਨੇਤਾ ਵੀ ਹੈ।

PunjabKesari

ਸੁਸ਼ਮਾ ਸਵਰਾਜ ਦਾ ਵਿਅਕਤੀਗਤ ਜੀਵਨ
ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹਰਦੇਵ ਸ਼ਰਮਾ ਅਤੇ ਲਕਸ਼ਮੀ ਦੇਵੀ ਦੇ ਅੰਬਾਲਾ ਛਾਉਣੀ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਰਾਸ਼ਟਰੀ ਸਵੈ-ਸੇਵਕ ਦੇ ਇਕ ਵੱਕਾਰੀ ਮੈਂਬਰ ਸਨ। ਇਨ੍ਹਾਂ ਨੇ ਰਾਜਨੀਤਿਕ ਵਿਗਿਆਨ ਅਤੇ ਸੰਸਕ੍ਰਿਤ ਵਰਗੇ ਪ੍ਰਮੁੱਖ ਵਿਸ਼ਿਆਂ ਤੋਂ ਅੰਬਾਲਾ ਛਾਉਣੀ ਦੇ ਐੱਸ.ਡੀ. ਕਾਲੇਜ ਤੋਂ ਗ੍ਰੈਜੁਏਟ ਦੀ ਸਿੱਖਿਆ ਪ੍ਰਾਪਤੀ ਸੀ। ਸੁਸ਼ਮਾ ਸਵਰਾਜ ਨੇ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਵਿਭਾਗ ਤੋਂ ਐੱਲ.ਐੱਲ.ਬੀ ਦੀ ਡਿਗਰੀ ਹਾਸਲ ਕੀਤੀ ਸੀ। 1970 'ਚ ਇਨ੍ਹਾਂ ਨੇ ਅੰਬਾਲਾ ਛਾਉਣੀ ਦੇ ਐੱਸ.ਡੀ. ਕਾਲਜ ਤੋਂ ਸਰਵਸ਼੍ਰੇਸ਼ਠ ਵਿਦਿਆਰਥਣ ਦਾ ਪੁਰਸਕਾਰ ਪ੍ਰਾਪਤ ਕੀਤਾ। ਹਿੱਸਾ ਲਿਆ ਸੀ।


Aarti dhillon

Content Editor

Related News