ਸਾਗਰ ਧਨਖੜ ਕਤਲ ਕਾਂਡ ''ਚ ਮੁੱਖ ਦੋਸ਼ੀ ਸੁਸ਼ੀਲ ਦਾ ਫ਼ਰਾਰ ਸਾਥੀ 8 ਮਹੀਨੇ ਬਾਅਦ ਗ੍ਰਿਫ਼ਤਾਰ

Friday, Jan 07, 2022 - 01:15 PM (IST)

ਸਾਗਰ ਧਨਖੜ ਕਤਲ ਕਾਂਡ ''ਚ ਮੁੱਖ ਦੋਸ਼ੀ ਸੁਸ਼ੀਲ ਦਾ ਫ਼ਰਾਰ ਸਾਥੀ 8 ਮਹੀਨੇ ਬਾਅਦ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ਮਾਮਲੇ 'ਚ ਫਰਾਰ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਵੀਣ ਡਬਾਸ ਕਤਲਕਾਂਡ ਦੇ ਬਾਅਦ ਕਰੀਬ 9 ਮਹੀਨਿਆਂ ਤੋਂ ਫਰਾਰ ਸੀ। ਦਿੱਲੀ ਪੁਲਸ ਨੇ ਇਸ ਦੀ ਗ੍ਰਿਫ਼ਤਾਰੀ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਸਾਗਰ ਧਨਖੜ ਕਤਲਕਾਂਡ ਮਾਮਲੇ 'ਚ ਅਜੇ ਤਕ ਓਲੰਪੀਅਨ ਸੁਸ਼ੀਲ ਕੁਮਾਰ ਸਮੇਤ ਕੁਲ 18 ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ ਕਈ ਦੋਸ਼ੀ ਅਜੇ ਵੀ ਫਰਾਰ ਹਨ।

ਇਹ ਵੀ ਪੜ੍ਹੋ : ਦ੍ਰਾਵਿੜ ਨੇ ਸ਼ਾਟਸ ਦੀ ਟਾਈਮਿੰਗ ਨੂੰ ਲੈ ਕੇ ਪੰਤ ਨਾਲ ਗੱਲ ਕਰਨ ਦੇ ਦਿੱਤੇ ਸੰਕੇਤ

ਸਪੈਸ਼ਲ ਸੈੱਲ ਡੀ. ਸੀ. ਪੀ. (ਦੱਖਣੀ ਰੇਂਜ) ਜਸਮੀਤ ਸਿੰਘ ਮੁਤਾਬਕ ਦੋਸ਼ੀ ਪ੍ਰਵੀਣ ਡਬਾਸ ਦੀਆਂ ਗਤੀਵਿਧੀਆਂ ਬਾਰੇ 'ਚ ਕਰੀਬ ਇਕ ਮਹੀਨੇ ਪਹਿਲਾਂ ਸੂਚਨਾ ਮਿਲੀ ਸੀ। ਸੈੱਲ 'ਚ ਤਾਇਨਾਤ ਇੰਸਪੈਕਟਰ ਸ਼ਿਵ ਕੁਮਾਰ ਨੂੰ ਤਿੰਨ ਜਨਵਰੀ ਨੂੰ ਸੂਚਨਾ ਮਿਲੀ ਕਿ ਡਬਾਸ ਤਿੰਨ ਤੇ ਚਾਰ ਜਨਵਰੀ ਦੀ ਰਾਤ ਆਪਣੇ ਸਾਥੀ ਨੂੰ ਮਿਲਣ ਆਪਣੇ ਪਿੰਡ ਆਵੇਗਾ। ਏ.  ਸੀ. ਪੀ. ਅਤਰ ਸਿੰਘ ਦੀ ਦੇਖਰੇਖ 'ਚ ਇੰਸਪੈਕਟਰ ਸ਼ਿਵ ਕੁਮਾਰ, ਕਰਮਵੀਰ ਸਿੰਘ ਤੇ ਐੱਸ. ਆਈ. ਰਾਜੇਸ਼ ਕੁਮਾਰ ਦੀ ਟੀਮ ਨੇ ਸੁਲਤਾਨਪੁਰ ਡਬਾਸ ਪਿੰਡ ਦੇ ਕੋਲ ਪ੍ਰੇਮ ਪਿਆਊ 'ਤੇ ਘੇਰਾਬੰਦੀ ਕਰਕੇ ਦੋਸ਼ੀ ਸੁਲਤਾਨਪੁਰ ਦੇ ਡਬਾਸ ਪਿੰਡ ਵਸਨੀਕ ਪ੍ਰਵੀਣ ਡਬਾਸ (24) ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ : ਕੇ. ਐੱਲ. ਰਾਹੁਲ ਨੂੰ 18 ਸਥਾਨ ਦਾ ਹੋਇਆ ਫਾਇਦਾ

ਦੋਸ਼ੀ ਨੇ ਕਬੂਲਿਆ ਆਪਣਾ ਗੁਨਾਹ
ਪੁਲਸ ਅਧਿਕਾਰੀ ਦੇ ਮੁਤਾਬਕ ਪ੍ਰਵੀਣ ਡਬਾਸ ਨੇ ਪੁੱਛ-ਗਿੱਛ 'ਚ ਖੁਲਾਸਾ ਕੀਤਾ ਕਿ ਉਸ ਨੇ ਸੁਸ਼ੀਲ ਪਹਿਵਲਵਾਨ ਤੇ ਉਸ ਦੇ 18/20 ਸਾਥੀਆਂ ਨਾਲ ਮਿਲ ਕੇ ਡੰਡਿਆਂ ਤੇ ਹਾਕੀ ਸਟਿਕ ਨਾਲ ਲੈਸ ਹੋ ਕੇ ਛੱਤਰਸਾਲ ਸਟੇਡੀਅਮ 'ਚ 4 ਤੇ 5 ਮਈ 2021 ਦੀ ਅੱਧੀ ਰਾਤ ਨੂੰ ਸਾਗਰ ਧਨਖੜ ਦੇ ਵਿਰੋਧੀ ਸਮੂਹ ਦੇ ਮੈਂਬਰਾਂ ਦੀ ਬਰਹਿਮੀ ਨਾਲ ਕੁੱਟਮਾਰ ਕੀਤਾ ਸੀ ਜਿਸ 'ਚ ਸਾਗਰ ਧਨਖੜ, ਸੋਨੂ ਮਹਲ, ਅਮਿਤ ਤੇ ਵਿਰੋਧ ਸਮੂਹ ਦੇ ਕਈ ਲੋਕ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਸਨ। ਜਖ਼ਮੀ ਸਾਗਰ ਧੜਖੜ ਦੀ ਬਾਅਦ 'ਚ ਮੌਤ ਹੋ ਗਈ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News