ਰਣਦੀਪ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਕੱਸਿਆ ਤੰਜ, ਕਿਹਾ- ਭਾਜਪਾ ਨੂੰ ਹਰਾਓ, ਮਹਿੰਗਾਈ ਦੌੜਾਓ

Thursday, Feb 10, 2022 - 04:07 PM (IST)

ਰਣਦੀਪ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਕੱਸਿਆ ਤੰਜ, ਕਿਹਾ- ਭਾਜਪਾ ਨੂੰ ਹਰਾਓ, ਮਹਿੰਗਾਈ ਦੌੜਾਓ

ਨੈਨੀਤਾਲ (ਵਾਰਤਾ)- ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਵੀਰਵਾਰ ਨੂੰ ਨੈਨੀਤਾਲ 'ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਹਮਲਾ ਬੋਲਦੇ ਹੋਏ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਦੇਸ਼ 'ਚ 2018 ਤੋਂ 2020 ਦਰਮਿਆਨ 26 ਹਜ਼ਾਰ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ। ਸਰਕਾਰ ਨੇ ਸੰਸਦ 'ਚ ਇਹ ਗੱਲ ਖ਼ੁਦ ਕਬੂਲੀ ਹੈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਆਦਿ ਸੂਬਿਆਂ ਦੇ ਜ਼ਿਮਨੀ ਚੋਣ ਨਤੀਜਿਆਂ ਤੋਂ ਉਤਸ਼ਾਹਤ ਕਾਂਗਰਸ ਪਾਰਟੀ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਮਹਿੰਗਾਈ ਨੂੰ ਹਥਿਆਰ ਬਣਾ ਰਹੀ ਹੈ। 

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਹਾਰ ਤੋਂ ਸਬਕ ਲੈਂਦੀ ਹੈ ਅਤੇ ਉਸ ਦਾ ਹੰਕਾਰ ਹਾਰ ਨਾਲ ਟੁੱਟਦਾ ਹੈ। ਉਨ੍ਹਾਂ ਨੇ ਇਸ ਮੌਕੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮੋਦੀ ਸਰਕਾਰ 'ਚ ਗੈਸ ਸਿਲੰਡਰ 1000 ਦੇ ਪਾਰ, ਖਾਧ ਤੇਲ-ਦਾਲ 200 ਪਾਰ ਅਤੇ ਚਾਹ ਪੱਤੀ ਵੀ 400 ਰੁਪਏ ਕਿਲੋ ਨੂੰ ਪਾਰ ਕਰ ਗਈ ਹੈ। ਇਹੀ ਹਾਲ ਫ਼ਲ, ਸਬਜ਼ੀ, ਦੁੱਧ ਅਤੇ ਖਾਣ ਵਾਲੀਆਂ ਚੀਜ਼ਾਂ ਦਾ ਵੀ ਹੈ। ਸੁਰਜੇਵਾਲਾ ਨੇ ਕਿਹਾ ਕਿ ਇਹੀ ਨਹੀਂ ਚੋਣਾਂ ਤੋਂ ਬਾਅਦ ਸਰਕਾਰ ਫਿਰ ਤੋਂ ਕੀਮਤਾਂ ਵਧਾਉਣ ਦੀ ਤਿਆਰੀ 'ਚ ਹੈ। ਕਾਂਗਰਸ ਦੇ ਸਮੇਂ ਪੈਟਰੋਲ 71 ਅਤੇ ਡੀਜ਼ਲ 57 ਰੁਪਏ ਲੀਟਰ ਜਦੋਂ ਕਿ ਅੱਜ ਨੈਨੀਤਾਲ 'ਚ ਪੈਟਰੋਲ 94 ਅਤੇ ਡੀਜ਼ਲ 87.23 ਰੁਪਏ ਪ੍ਰਤੀ ਲੀਟਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News