''ਸਰਜੀਕਲ ਸਟ੍ਰਾਈਕ ਪਾਕਿ ਲਈ ਸੰਦੇਸ਼ ਕਿ ਅਸੀਂ ਕਦੀ ਵੀ ਲਾਹੌਰ ''ਚ ਦਾਖਲ ਹੋ ਸਕਦੇ ਹਾਂ''

07/01/2018 1:46:08 PM

ਨਵੀਂ ਦਿੱਲੀ— ਰਾਸ਼ਟਰੀ ਸਵੈ ਸੇਵਕ ਦਲ (ਆਰ.ਐਸ.ਐਸ.) ਦੇ ਨੇਤਾ ਇੰਦ੍ਰੇਸ਼ ਕੁਮਾਰ ਨੇ ਕਿਹਾ ਕਿ ਹੈ ਸਰਜੀਕਲ ਸਟ੍ਰਾਈਕ ਨਾਲ ਪਾਕਿਸਤਾਨ ਨੂੰ ਸੰਦੇਸ਼ ਗਿਆ ਹੈ ਕਿ ਭਾਰਤ ਕਿਸੇ ਵੀ ਵੇਲੇ ਲਾਹੌਰ 'ਚ ਦਾਖਲ ਹੋ ਸਕਦਾ ਹੈ। ਆਰ.ਐਸ.ਐਸ. ਨੇਤਾ ਨੇ ਦੇਸ਼ ਦੇ ਵਰਤਮਾਨ ਹਾਲਾਤ 'ਤੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ 'ਚ ਗਠਬੰਧਨ ਦੀ ਸਰਕਾਰ ਦੇ ਕਾਰਜਕਾਲ 'ਚ ਘੱਟ ਤੋਂ ਘੱਟ 300 ਅੱਤਵਾਦੀਆਂ ਦਾ ਸਫਾਇਆ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਸ਼ਮੀਰ 'ਚ ਸਰਕਾਰ ਬਣਾਈ ਤੇ ਅਸੀਂ ਤਿੰਨ ਚਾਰ ਮਹੱਤਵਪੂਰਨ ਕੰਮ ਕਰਨ 'ਚ ਸਫਲ ਰਹੇ। ਕੰਮ ਹੋ ਗਿਆ ਤਾਂ ਅਸੀਂ ਸਰਕਾਰ ਦਾ ਸਾਥ ਛੱਡ ਦਿੱਤਾ, ਕੁਰਬਾਨੀ ਦਿੱਤੀ। ਇੰਦ੍ਰੇਸ਼ ਨੇ ਕਿਹਾ ਕਿ ਗਠਬੰਧਨ 'ਚ ਸਾਨੂੰ ਅਭਿਆਨ ਚਲਾਉਣੇ ਪਏ, 250 ਤੋਂ 300 ਅੱਤਵਾਦੀ ਮਾਰੇ ਗਏ। ਫੌਜ, ਪੁਲਸ, ਐਨ.ਆਈ.ਏ. ਤੇ ਖੂਫੀਆ ਬਿਊਰੋ ਨੂੰ (ਅੱਤਵਾਦ) ਆਰਥਿਕ ਮਦਦ ਮੁਹੱਈਆ ਕਰਵਾਉਣ ਵਾਲੇ ਨੈੱਟਵਰਕ ਦਾ ਸਫਾਇਆ ਕਰਨ ਲਈ ਪੂਰੀ ਛੋਟ ਦਿੱਤੀ ਗਈ।
ਆਰ.ਐਸ.ਐਸ. ਦੇ ਨੇਤਾ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਜੰਮੂ-ਕਸ਼ਮੀਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ, ਹਾਲਾਂਕਿ ਉਨ੍ਹਾਂ ਨੇ ਪੀ.ਡੀ.ਪੀ. ਦਾ ਕੰਮ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਜੀਕਲ ਸਟ੍ਰਾਈਕ ਕੀਤੀ, ਇਹ ਪਾਕਿਸਤਾਨ ਨੂੰ ਇਕ ਸੰਦੇਸ਼ ਸੀ ਕਿ ਅਸੀਂ ਕਿਸੇ ਵੀ ਵੇਲੇ ਲਾਹੌਰ 'ਚ ਦਾਖਲ ਹੋ ਸਕਦੇ ਹਾਂ, ਇਸ ਲਈ ਸਾਵਧਾਨ ਰਹੋ।


Related News