ਸੂਰਤ ’ਚ ‘ਪੈਕੇਜਿੰਗ’ ਇਕਾਈ ’ਚ ਲੱਗੀ ਅੱਗ, 2 ਦੀ ਮੌਤ, 125 ਮਜ਼ਦੂਰਾਂ ਨੂੰ ਬਚਾਇਆ ਗਿਆ

Monday, Oct 18, 2021 - 10:28 AM (IST)

ਸੂਰਤ (ਭਾਸ਼ਾ)— ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਸੋਮਵਾਰ ਯਾਨੀ ਕਿ ਅੱਜ ਸਵੇਰੇ 5 ਮੰਜ਼ਿਲਾ ‘ਪੈਕੇਜਿੰਗ’ ਇਕਾਈ ’ਚ ਭਿਆਨਕ ਅੱਗ ਲੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਡੋਡੋਰਾ ਤਕਨਾਲੋਜੀ ਖੇਤਰ ਸਥਿਤ ਇਕਾਈ ਤੋਂ 125 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਅਤੇ ਘਟਨਾ ਵਿਚ ਕੁਝ ਕਾਮੇ ਵੀ ਝੁਲਸ ਗਏ ਹਨ। ਬਚਾਅ ਮੁਹਿੰਮ ਜਾਰੀ ਹੈ। 

PunjabKesari

ਕਡੋਡੋਰਾ ਦੇ ਪੁਲਸ ਇੰਸਪੈਕਟਰ ਹੇਮੰਤ ਪਟੇਲ ਨੇ ਦੱਸਿਆ ਕਿ ‘ਵੀਵਾ ਪੈਕੇਜਿੰਗ ਕੰਪਨੀ’ ਵਿਚ ਤੜਕੇ ਕਰੀਬ ਸਾਢੇ 4 ਵਜੇ ਅੱਗ ਲੱਗ ਗਈ ਸੀ। ਅੱਗ ਇਕਾਈ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਅਤੇ ਤੁਰੰਤ ਹੀ ਹੋਰ ਮੰਜ਼ਿਲਾ ’ਤੇ ਵੀ ਫੈਲ ਗਈ। ਇਮਾਰਤ ਦੇ ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਕਰੇਨ ਦਾ ਇਸਤੇਮਾਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

PunjabKesari

 


Tanu

Content Editor

Related News