NEET-PG ਪ੍ਰੀਖਿਆ ਮੁਲਤਵੀ ਕਰਨ ਦੀ ਪਟੀਸ਼ਨ ''ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
Thursday, Aug 08, 2024 - 01:45 PM (IST)
ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਮੈਡੀਕਲ ਦੇ ਪੋਸਟ ਗਰੈਜੂਏਟ 'ਚ ਦਾਖ਼ਲੇ ਲਈ 11 ਅਗਸਤ ਨੂੰ ਤੈਅ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ-ਪੀਜੀ) 2024 'ਚ 'ਕੁਝ ਵਿਹਾਰਕ ਮੁਸ਼ਕਲਾਂ' ਕਾਰਨ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟੀਸ਼ਨਕਰਤਾ ਵਿਸ਼ਾਲ ਸੋਰੇਨ ਅਤੇ ਹੋਰ ਦੇ ਐਡਵੋਕੇਟ ਅਨਸ ਤਨਵੀਰ ਵਲੋਂ ਮਾਮਲੇ ਦਾ ਜ਼ਿਕਰ ਕਰਦੇ ਹੋਏ ਜਲਦ ਸੁਣਵਾਈ ਦੀ ਗੁਹਾਰ ਸਵੀਕਾਰ ਕੀਤੀ ਅਤੇ 9 ਅਗਸਤ ਲਈ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ। ਚੀਫ਼ ਜਸਟਿਸ ਨੇ ਸੁਪਰੀਮ ਕੋਰਟ ਦੀ ਰਜਿਸਟਰੀ ਦਾ ਨਿਰਦੇਸ਼ ਦਿੱਤਾ, ''ਕਿਰਪਾ ਇਸ ਨੂੰ ਕੱਲ੍ਹ ਸੂਚੀਬੱਧ ਕਰੋ।''
ਸ਼੍ਰੀ ਸੋਰੇਨ ਵਲੋਂ ਦਾਇਰ ਪਟੀਸ਼ਨ ਦਲੀਲ ਦਿੱਤੀ ਗਈ ਹੈ ਕਿ ਉਮੀਦਵਾਰਾਂ ਨੂੰ ਅਜਿਹੇ ਸਮੇਂ 'ਤੇ ਅਜਿਹੇ ਸ਼ਹਿਰਾਂ 'ਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ, ਜਿੱਥੇ ਪਹੁੰਚਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੂੰ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪ੍ਰੀਖਿਆ ਸ਼ਹਿਰਾਂ ਦੀ ਅਲਾਟਮੈਂਟ 31 ਜੁਲਾਈ ਨੂੰ ਕੀਤੀ ਗਈ ਅਤੇ ਪ੍ਰੀਖਿਆ ਕੇਂਦਰਾਂ ਦਾ ਐਲਾਨ 8 ਅਗਸਤ ਨੂੰ ਕੀਤਾ ਜਾਣਾ ਹੈ। ਇਸ ਤਰ੍ਹਾਂ ਉਮੀਦਵਾਰਾਂ ਨੂੰ 11 ਅਗਸਤ ਨੂੰ ਪ੍ਰੀਖਿਆ ਲਈ ਸੰਬੰਧਤ ਕੇਂਦਰਾਂ ਤੱਕ ਪਹੁੰਚਣ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰੀਖਿਆ 'ਚ 2 ਸ਼ਿਫਟਾਂ ਆਯੋਜਿਤ ਕੀਤੀਆਂ ਜਾਣੀਆਂ ਹਨ। ਇੰਨਾ ਹੀ ਨਹੀਂ ਸਾਮਾਨੀਕਰਨ ਸਮੇਤ ਹੋਰ ਫਾਰਮੂਲੇ ਬਾਰੇ ਉਮੀਦਵਾਰਾਂ ਨੂੰ ਕੁਝ ਵੀ ਪਤਾ ਨਹੀਂ ਹੈ। ਇਸ ਕਾਰਨ ਪਟੀਸ਼ਨਕਰਤਾਵਾਂ ਨੂੰ ਕਈ ਤਰ੍ਹਾਂ ਖਦਸ਼ੇ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8