ਕਦੇ ਨਹੀਂ ਦਿੱਤਾ ਦੋਸ਼ੀ ਨਾਲ ਵਿਆਹ ਦਾ ਪ੍ਰਸਤਾਵ, ਗਲਤ ਰਿਪੋਰਟਿੰਗ ਕੀਤੀ ਗਈ : CJI

Monday, Mar 08, 2021 - 02:06 PM (IST)

ਕਦੇ ਨਹੀਂ ਦਿੱਤਾ ਦੋਸ਼ੀ ਨਾਲ ਵਿਆਹ ਦਾ ਪ੍ਰਸਤਾਵ, ਗਲਤ ਰਿਪੋਰਟਿੰਗ ਕੀਤੀ ਗਈ : CJI

ਨਵੀਂ ਦਿੱਲੀ- ਜਬਰ ਜ਼ਿਨਾਹ ਦੇ ਦੋਸ਼ੀ ਨੂੰ ਪੀੜਤਾ ਨਾਲ ਵਿਆਹ ਕਰਨ ਲਈ ਕਹਿਣ ਦੀ ਗੱਲ 'ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਕਿਹਾ ਹੈ ਕਿ ਮਾਮਲੇ ਦੀ ਗਲਤ ਰਿਪੋਰਟਿੰਗ ਕੀਤੀ ਗਈ ਸੀ। ਚੀਫ਼ ਜਸਟਿਸ ਆਫ਼ ਇੰਡੀਆ ਐੱਸ.ਏ. ਬੋਬੜੇ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਹਮੇਸ਼ਾ ਤੋਂ ਬੀਬੀਆਂ ਦਾ ਸਨਮਾਨ ਕਰਦਾ ਰਿਹਾ ਹੈ। 26 ਹਫ਼ਤਿਆਂ ਦੀ ਗਰਭਵਤੀ 14 ਸਾਲਾ ਜਬਰ ਜ਼ਿਨਾਹ ਪੀੜਤਾ ਵਲੋਂ ਗਰਭਪਾਤ ਦੀ ਅਪੀਲ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਨੇ ਇਹ ਟਿੱਪਣੀ ਕੀਤੀ। ਚੀਫ਼ ਜਸਟਿਸ ਨੇ ਕਿਹਾ,''ਇਕ ਸੰਸਥਾ ਅਤੇ ਇਸ ਕੋਰਟ 'ਚ ਬੈਂਚ ਦੇ ਤੌਰ 'ਤੇ ਸੁਪਰੀਮ ਕੋਰਟ ਜਨਾਨੀਆਂ ਦਾ ਸਨਮਾਨ ਕਰਦਾ ਹੈ।''

ਇਹ ਵੀ ਪੜ੍ਹੋ : ਪੀੜਤਾ ਨਾਲ ਵਿਆਹ ਕਰੋਗੇ ਤਾਂ ਮਿਲੇਗੀ ਬੇਲ; ਨਹੀਂ ਤਾਂ ਨੌਕਰੀ ਵੀ ਜਾਏਗੀ : ਸੁਪਰੀਮ ਕੋਰਟ

ਬੋਬੜੇ ਨੇ ਕਿਹਾ,''ਇਸ ਕੋਰਟ ਨੇ ਹਮੇਸ਼ਾ ਜਨਾਨੀਆਂ ਦਾ ਵੱਡਾ ਸਨਮਾਨ ਦਿੱਤਾ ਹੈ। ਅਸੀਂ ਕਦੇ ਕਿਸੇ ਦੋਸ਼ੀ ਨੂੰ ਪੀੜਤਾ ਨਾਲ ਵਿਆਹ ਕਰਨ ਲਈ ਨਹੀਂ ਕਿਹਾ ਹੈ। ਅਸੀਂ ਕਿਹਾ ਸੀ,''ਕੀ ਤੁਸੀਂ ਉਸ ਨਾਲ ਵਿਆਹ ਕਰਨ ਜਾ ਰਹੇ ਹੋ? ਇਸ ਮਾਮਲੇ 'ਚ ਅਸੀਂ ਜੋ ਕਿਹਾ ਸੀ, ਉਸ ਦੀ ਪੂਰੀ ਤਰ੍ਹਾਂ ਨਾਲ ਗਲਤ ਰਿਪੋਰਟਿੰਗ ਕੀਤੀ ਗਈ ਸੀ।'' ਦਰਅਸਲ ਬੀਤੇ ਹਫ਼ਤੇ ਖ਼ਬਰ ਆਈ ਸੀ ਕਿ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ਵਾਲੀ ਸਰਵਉੱਚ ਅਦਾਲਤ ਦੀ ਤਿੰਨ ਜੱਜਾਂ ਦੀ ਬੈਂਚ ਨੇ ਇਕ ਰੇਪ ਦੋਸ਼ੀ ਤੋਂ ਪੁੱਛਿਆ,''ਜੇਕਰ ਤੁਸੀਂ (ਪੀੜਤਾ ਨਾਲ) ਵਿਆਹ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੇਕਰ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੀ ਨੌਕਰੀ ਚੱਲੀ ਜਾਵੇਗੀ, ਤੁਸੀਂ ਜੇਲ੍ਹ ਜਾਓਗੇ। ਤੁਸੀਂ ਕੁੜੀ ਨਾਲ ਛੇੜਛਾੜ ਕੀਤੀ, ਉਸ ਨਾਲ ਜਬਰ ਜ਼ਿਨਾਹ ਕੀਤਾ ਹੈ।''

ਇਹ ਵੀ ਪੜ੍ਹੋ : ਦਿੱਲੀ HC ਦੀ ਸਖ਼ਤ ਟਿੱਪਣੀ, ਆਪਣੇ ਲੋਕਾਂ ਨੂੰ ਵੈਕਸੀਨ ਲਗਾ ਨਹੀਂ ਰਹੇ ਅਤੇ ਦੂਸਰਿਆਂ ਨੂੰ ਦੇ ਰਹੇ ਹਨ

ਚੀਫ਼ ਜਸਟਿਸ ਬੋਬੜੇ ਮਹਾਰਾਸ਼ਟਰ ਸਟੇਟ ਇਲੈਕਟ੍ਰਿਕ ਪ੍ਰੋਡਕਸ਼ਨ ਕੰਪਨੀ (ਐੱਮ.ਐੱਸ.ਈ.ਪੀ.ਸੀ.) 'ਚ ਬਤੌਰ ਟੈਕਨੀਸ਼ੀਅਨ ਤਾਇਨਾਤ ਦੋਸ਼ੀ ਮੋਹਿਤ ਸੁਭਾਸ਼ ਚੌਹਾਨ ਦੀ ਜਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ। ਦੋਸ਼ੀ 'ਤੇ 14 ਸਾਲਾ ਸਕੂਲੀ ਵਿਦਿਆਰਥਣ ਨੇ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਫਿਲਹਾਲ ਅਦਾਲਤ ਨੇ ਵਿਆਹ ਦੇ ਝੂਠੇ ਵਾਅਦੇ 'ਤੇ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ੀ ਨੂੰ ਗ੍ਰਿਫ਼ਤਾਰੀ ਤੋਂ 4 ਹਫ਼ਤੇ ਦੀ ਅੰਤਰਿਮ ਰਾਹਤ ਦੇ ਦਿੱਤੀ ਹੈ।


author

DIsha

Content Editor

Related News