ਗੇਟ ਪ੍ਰੀਖਿਆ ਮੁਲਤਵੀ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
Thursday, Feb 03, 2022 - 11:42 AM (IST)
ਨਵੀਂ ਦਿੱਲੀ– ਸੁਪਰੀਮ ਕੋਰਟ ਕੋਵਿਡ-19 ਸੰਸਾਰਿਕ ਮਹਾਮਾਰੀ ਦੀ ਸਥਿਤੀ ਕਾਰਨ 5 ਫਰਵਰੀ ਤੋਂ ਹੋਣ ਵਾਲੀ ਗ੍ਰੈਜੁਏਟ ਯੋਗਤਾ ਪ੍ਰੀਖਿਆ (ਗੇਟ) ਨੂੰ ਮੁਲਤਵੀ ਕਰਨ ਦੀ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਨੂੰ ਬੁੱਧਵਾਰ ਨੂੰ ਤਿਆਰ ਹੋ ਗਿਆ। ਮੁੱਖ ਜੱਜ ਐੱਨ. ਵੀ. ਰਮੰਨਾ, ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਵਕੀਲ ਪੱਲਵ ਮੋਂਗੀਆ ਦੀ ਪਟੀਸ਼ਨ ਸੂਚੀਬੱਧ ਕਰਨ ਦੀ ਬੇਨਤੀ ’ਤੇ ਗੌਰ ਕੀਤਾ ਅਤੇ ਕਿਹਾ ਕਿ ਅਸੀਂ ਇਸ ਨੂੰ ਸੂਚੀਬੱਧ ਕਰਾਂਗੇ।
ਪਟੀਸ਼ਨ ਵਿਚ ਗੇਟ ਪ੍ਰੀਖਿਆ ’ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ 200 ਕੇਂਦਰਾਂ ’ਤੇ 9 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ ਪਰ ਅਧਿਕਾਰੀਆ ਨੇ ਪ੍ਰੀਖਿਆ ਆਯੋਜਿਤ ਕਰਨ ਲਈ ਕੋਵਿਡ-19 ਸੰਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਗੇਟ ਦੀ ਪ੍ਰੀਖਿਆ ਮਾਸਟਰਜ਼ ਪ੍ਰੋਗਰਾਮ ਵਿਚ ਦਾਖਲਾ ਅਤੇ ਕੁਝ ਜਨਤਕ ਅਦਾਰਿਆਂ ਵਿਚ ਭਰਤੀ ਲਈ ਵਿਦਿਆਰਥੀਆਂ ਦੇ ਇੰਜੀਨੀਅਰਿੰਗ ਅਤੇ ਵਿਗਿਆਨ ਵਿਚ ਗ੍ਰੈਜੁਏਟ ਪੱਧਰ ਦੇ ਵਿਸ਼ਿਆਂ ਦੇ ਗਿਆਨ ਅਤੇ ਸਮਝ ਦੀ ਜਾਂਚ ਲਈ ਆਯੋਜਿਤ ਕੀਤੀ ਜਾਂਦੀ ਹੈ।