ਸੁਪਰੀਮ ਕੋਰਟ ਦਾ ਵੱਡਾ ਫੈਸਲਾ, 8 ਸਤੰਬਰ ਨੂੰ ਹੋਵੇਗੀ NDA ਪ੍ਰੀਖਿਆ, ਕੁੜੀਆਂ ਵੀ ਲੈ ਸਕਣਗੀਆਂ ਭਾਗ

08/18/2021 2:29:19 PM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਕੁੜੀਆਂ ਨੂੰ ਵੀ ਨੈਸ਼ਨਲ ਡਿਫੈਂਸ ਅਕੈਡਮੀ (NDA) ਪ੍ਰੀਖਿਆ ’ਚ ਬੈਠਣ ਦੀ ਮਨਜ਼ੂਰੀ ਦੇ ਦਿੱਤੀ ਹੈ। 8 ਸਤੰਬਰ ਨੂੰ ਇਸ ਦੀ ਪ੍ਰੀਖਿਆ ਹੋਵੇਗੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਬੁੱਧਵਾਰ ਨੂੰ ਕੁਸ਼ ਕਾਲਰਾ ਦੁਆਰਾ ਦਾਇਰ ਰਿਟ ਪਟੀਸ਼ਨ ’ਚ ਅੰਤਰਿਮ ਆਦੇਸ਼ ਪਾਸ ਕੀਤਾ ਹੈ। ਇਸ ਪਟੀਸ਼ਨ ’ਚ ਮਹਿਲਾ ਉਮੀਦਵਾਰਾਂ ਨੇ ਐੱਨ.ਡੀ.ਏ. ਪ੍ਰਵੇਸ਼ ਪ੍ਰੀਖਿਆ ’ਚ ਭਾਗ ਲੈਣ ਦੀ ਮਨਜ਼ੂਰੀ ਮੰਗੀ ਸੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਨਾਨੀਆਂ ਨੂੰ ਪ੍ਰੀਖਿਆ ’ਚ ਨਾ ਬੈਠਣ ਦੇਣਾ ਭਾਰਤ ਦੇ ਸੰਵਿਧਾਨ ਦੀ ਧਾਰਾ 14, 15, 16 ਅਤੇ 19 ਦਾ ਉਲੰਘਣ ਹੈ। 

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਧਿਕਾਰੀ 12ਵੀਂ ਪ੍ਰੀਖਿਆ ਪਾਸ ਕੁਆਰੇ ਪੁਰਸ਼ ਉਮੀਦਵਾਰਾਂ ਨੂੰ ‘ਨੈਸ਼ਨਲ ਡਿਫੈਂਸ ਅਕੈਡਮੀ’ ਅਤੇ ਜਲ ਸੈਨਾ ਅਕੈਡਮੀ ਦੀ ਪ੍ਰੀਖਿਆ ’ਚ ਬੈਠਣ ਦੀ ਮਨਜ਼ੂਰੀ ਦਿੰਦੇ ਹਨ ਪਰ ਯੋਗ ਅਤੇ ਇੱਛੁਕ ਮਹਿਲਾ ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਦੀ ਮਨਜ਼ੂਰੀ ਸਿਰਫ ਲਿੰਗ ਦੇ ਆਧਾਰ ’ਤੇ ਨਹੀਂ ਦਿੰਦੇ ਇਸ ਵਿਚ ਸੰਵਿਧਾਨ ਤਹਿਤ ਕੋਈ ਉਚਿਤ ਕਾਰਨ ਵੀ ਨਹੀਂ ਦਿੱਤੇ ਜਾਂਦੇ। 

ਇਹ ਵੀ ਪੜ੍ਹੋ– ਅਫਗਾਨਿਸਤਾਨ ਦੇ ਹਾਲਾਤ ਲਈ ਜ਼ਿੰਮੇਵਾਰ ਕੌਣ?

PunjabKesari

ਇਹ ਵੀ ਪੜ੍ਹੋ– ਗੁਜਰਾਤ ਵਿਚ ‘ਤਾਲਿਬਾਨ’: ਜਨਾਨੀ ਨੂੰ ਸ਼ਰੇਆਮ ਡੰਡਿਆਂ ਨਾਲ ਕੁੱਟਿਆ, ਸੜਕ ’ਤੇ ਘਸੀਟਿਆ​​​​​​​

ਪਟੀਸ਼ਨ ’ਚ ਕਿਹਾ ਗਿਆ ਹੈ ਕਿ 12ਵੀਂ ਦੀ ਪ੍ਰੀਖਿਆ ਹਾਸਲ ਕਰਨ ਵਾਲੀਆਂ ਮਹਿਲਾ ਉਮੀਦਵਾਰਾਂ ਨੂੰ ਉਨ੍ਹਾਂ ਦੇ ਲਿੰਗ ਦੇ ਆਧਾਰ ’ਤੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਜਲ ਸੈਨਾ ਅਕੈਡਮੀ ਪ੍ਰੀਖਿਆ ਦੇਣ ਦੀ ਮੌਕੇ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਅਜਿਹੇ ’ਚ ਯੋਗ ਮਹਿਲਾ ਉਮੀਦਵਾਰਾਂ ਕੋਲ ਪ੍ਰਵੇਸ਼ ਪਾਉਣ ਦਾ ਕੋਈ ਤਰੀਕਾ ਨਹੀਂ ਹੈ ਜਦਕਿ ਦੂਜੇ ਪਾਸੇ ਸਮਾਨ ਸੱਖਿਆ ਹਾਸਲ ਕਰਨ ਵਾਲੇ ਪੁਰਸ਼ ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਦਾ ਮੌਕਾ ਮਿਲਦਾ ਹੈ। ਯੋਗ ਪਾਏ ਜਾਣ ਤੋਂ ਬਾਅਦ ਉਹ ਐੱਨ.ਡੀ.ਏ. ’ਚ ਸ਼ਾਮਲ ਹੋ ਜਾਂਦੇ ਹਨ। 

15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੜੀਆਂ ਨੂੰ ਸੈਨਿਕ ਸਕੂਲਾਂ ’ਚ ਦਾਖਲਾ ਦਿੱਤੇ ਜਾਣ ਦਾ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਸੀ ਪਰ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ’ਚ ਅਜੇ ਕੁੜੀਆਂ ਨੂੰ ਪ੍ਰਵੇਸ਼ ਮਿਲਣਾ ਸੰਭਵ ਨਹੀਂ ਹੋ ਪਾ ਰਿਹਾ। ਫੌਜ ਦਾ ਇਸ ਬਾਰੇ ਕਹਿਣਾ ਹੈ ਕਿ ਮੁੰਡੇ ਅਤੇ ਕੁੜੀਆਂ ਲਈ ਟ੍ਰੇਨਿੰਗ ਵੱਖ-ਵੱਖ ਹੈ। ਕੁੜੀਆਂ ਨੂੰ ਅਜੇ ਤਕ ਫੌਜ ’ਚ ਲੜਾਕੂ ਫੋਰਸ ’ਚ ਭਰਤੀ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਰਫ 10 ਗੈਰ-ਲੜਾਕੂ ਸਟ੍ਰੀਮ ’ਚ ਭਰਤੀ ਕੀਤਾ ਜਾਂਦਾ ਹੈ। 


Rakesh

Content Editor

Related News