ਸੁਪਰੀਮ ਕੋਰਟ ਨੇ ਆਖਿਰ ਸੜਕ ’ਤੇ ‘ਚੱਲਣ ਦੇ ਅਧਿਕਾਰ’ ਨੂੰ ਕਿਉਂ ਦੱਸਿਆ ਮੌਲਿਕ ਅਧਿਕਾਰ, ਜਾਣੋ ਇਸ ਦੇ ਮਾਅਨੇ!

Sunday, Jun 28, 2026 - 08:23 AM (IST)

ਸੁਪਰੀਮ ਕੋਰਟ ਨੇ ਆਖਿਰ ਸੜਕ ’ਤੇ ‘ਚੱਲਣ ਦੇ ਅਧਿਕਾਰ’ ਨੂੰ ਕਿਉਂ ਦੱਸਿਆ ਮੌਲਿਕ ਅਧਿਕਾਰ, ਜਾਣੋ ਇਸ ਦੇ ਮਾਅਨੇ!

ਨਵੀਂ ਦਿੱਲੀ (ਇੰਟ.) - ਸੁਪਰੀਮ ਕੋਰਟ ਨੇ ਹਾਲ ਹੀ ’ਚ ਇਕ ਅਹਿਮ ਫੈਸਲੇ ਵਿਚ ਕਿਹਾ ਕਿ ਨਿਰਧਾਰਤ ਫੁੱਟਪਾਥਾਂ ’ਤੇ ਸੁਰੱਖਿਅਤ ਤਰੀਕੇ ਨਾਲ ਚੱਲਣਾ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਅਦਾਲਤ ਨੇ ਕੇਂਦਰ ਅਤੇ ਸੂਬਿਆਂ ਨੂੰ ਅਜਿਹਾ ਕਾਨੂੰਨ ਬਣਾਉਣ ’ਤੇ ਵਿਚਾਰ ਕਰਨ ਲਈ ਕਿਹਾ ਹੈ, ਜੋ ਇਸ ਅਧਿਕਾਰ ਨੂੰ ਸਪੱਸ਼ਟ ਰੂਪ ’ਚ ਮਾਨਤਾ ਦੇਵੇ। ਇਹ ਟਿੱਪਣੀ ਇਕ ਸਕੂਲੀ ਵਿਦਿਆਰਥੀ ਦੀ ਸੜਕ ਹਾਦਸੇ ’ਚ ਮੌਤ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਨਗਰ ਨਿਗਮਾਂ ਨੂੰ ਸੜਕ, ਪਾਰਕਿੰਗ, ਸਫ਼ਾਈ, ਰੁੱਖ ਅਤੇ ਫੁੱਟਪਾਥ ਵਰਗੀਆਂ ਸਾਰੀਆਂ ਵਿਵਸਥਾਵਾਂ ਨੂੰ ਜੋੜ ਕੇ ਇਕ ਸਮੁੱਚੀ ਯੋਜਨਾ ਤਿਆਰ ਕਰਨੀ ਹੋਵੇਗੀ, ਤਾਂ ਹੀ ਲੋਕਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਤਰੀਕੇ ਨਾਲ ਚੱਲਣ ਦਾ ਅਧਿਕਾਰ ਮਿਲ ਸਕੇਗਾ।

ਪੜ੍ਹੋ ਇਹ ਵੀ - ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਸੜਕਾਂ ਬਣ ਗਈਆਂ ‘ਵਾਹਨਾਂ ਦਾ ਖੇਤਰ’
ਸੁਪਰੀਮ ਕੋਰਟ ਨੇ ਮੰਨਿਆ ਕਿ ਭਾਰਤ ਵਿਚ ਸੜਕ ਨਿਰਮਾਣ ਅਤੇ ਆਵਾਜਾਈ ਵਿਵਸਥਾ ਵਿਚ ਪੈਦਲ ਚੱਲਣ ਵਾਲਿਆਂ ਦੀਆਂ ਲੋੜਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਦੇਸ਼ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ। ਮਾਹਰਾਂ ਅਨੁਸਾਰ ਪੈਦਲ ਚੱਲਣ ਵਾਲੇ, ਸਾਈਕਲ ਸਵਾਰ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ, ਨਿੱਜੀ ਕਾਰ ਚਾਲਕਾਂ ਦੀ ਤੁਲਨਾ ਵਿਚ ਜ਼ਿਆਦਾ ਅਸੁਰੱਖਿਅਤ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੈਦਲ ਯਾਤਰੀਆਂ ਦੇ ਅਧਿਕਾਰ ਯਕੀਨੀ ਬਣਾਉਣ ਲਈ ਇਕ ਸਪੱਸ਼ਟ ਪ੍ਰਸ਼ਾਸਨਿਕ ਅਤੇ ਕਾਨੂੰਨੀ ਢਾਂਚਾ ਜ਼ਰੂਰੀ ਹੈ। ਫਿਲਹਾਲ ਫੁੱਟਪਾਥਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਕਈ ਵਿਭਾਗਾਂ ਵਿਚ ਵੰਡੀਆਂ ਹੋਈਆਂ ਹਨ, ਜਿਸ ਕਾਰਨ ਜਵਾਬਦੇਹੀ ਤੈਅ ਨਹੀਂ ਹੋ ਪਾਉਂਦੀ।

ਪੜ੍ਹੋ ਇਹ ਵੀ - Delhi Airport 'ਤੇ IndiGo ਦੀ flight 'ਚ ਮਚੀ ਹਾਹਾਕਾਰ, ਬਿਨਾਂ AC ਤੋਂ ਬੈਠੇ ਯਾਤਰੀ, ਹੋਏ ਪਸੀਨੋ ਪਸੀਨ

ਗਰੀਬ ਤਬਕਾ ਸਭ ਤੋਂ ਵੱਧ ਪ੍ਰਭਾਵਿਤ
ਰਿਪੋਰਟ ਅਨੁਸਾਰ ਆਰਥਿਕ ਤੌਰ ’ਤੇ ਕਮਜ਼ੋਰ ਲੋਕ ਮਜਬੂਰੀ ’ਚ ਪੈਦਲ ਚੱਲਦੇ ਜਾਂ ਸਾਈਕਲ ਦੀ ਵਰਤੋਂ ਕਰਦੇ ਹਨ। ਸੁਰੱਖਿਅਤ ਫੁੱਟਪਾਥ ਅਤੇ ਸੜਕ ਵਿਵਸਥਾ ਦੀ ਘਾਟ ਵਿਚ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ ਹੈ। ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ, ਖੇਡਾਂ ਅਤੇ ਆਮ ਲੋਕਾਂ ਦੀ ਸਿਹਤ ’ਤੇ ਵੀ ਪੈਂਦਾ ਹੈ। ਅਦਾਲਤ ਨੇ ਕਿਹਾ ਕਿ ਪੈਦਲ ਚੱਲਣਾ ਸਿਰਫ਼ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣਾ ਨਹੀਂ ਹੈ, ਬਲਕਿ ਇਹ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਵੀ ਹਿੱਸਾ ਹੈ। ਫੁੱਟਪਾਥ ਗੱਲਬਾਤ, ਛੋਟੇ ਕਾਰੋਬਾਰ, ਸਮਾਜਿਕ ਮੇਲਜੋਲ ਅਤੇ ਬੱਚਿਆਂ ਦੇ ਖੇਡਣ ਵਰਗੀਆਂ ਗਤੀਵਿਧੀਆਂ ਲਈ ਵੀ ਜ਼ਰੂਰੀ ਹਨ।

ਪੜ੍ਹੋ ਇਹ ਵੀ - ਗੁਰਦੁਆਰਾ ਪਾਉਂਟਾ ਸਾਹਿਬ ਵਿਖੇ 150 ਤੋਂ ਵੱਧ ਨਿਹੰਗ ਸਿੰਘਾਂ ਨੇ ਲਾਇਆ ਡੇਰਾ ! ਕਰ'ਤਾ ਵੱਡਾ ਐਲਾਨ

ਹਾਕਰਾਂ ਅਤੇ ਫੁੱਟਪਾਥ ਵਿਚਾਲੇ ਸੰਤੁਲਨ ਜ਼ਰੂਰੀ
ਇਕ ਲੇਖ ਵਿਚ ਕਿਹਾ ਗਿਆ ਹੈ ਕਿ ਫੁੱਟਪਾਥਾਂ ਨੂੰ ਸਿਰਫ਼ ਖਾਲੀ ਅਤੇ ਸਖ਼ਤ ਢਾਂਚੇ ਦੇ ਰੂਪ ਵਿਚ ਦੇਖਣ ਦੀ ਸੋਚ ਗਲਤ ਹੋਵੇਗੀ। ਰੇਹੜੀ-ਫੜ੍ਹੀ ਵਾਲੇ ਅਤੇ ਛੋਟੇ ਦੁਕਾਨਦਾਰ ਵੀ ਸੜਕੀ ਜੀਵਨ ਦਾ ਅਹਿਮ ਹਿੱਸਾ ਹਨ। ਲੋੜ ਇਸ ਗੱਲ ਦੀ ਹੈ ਕਿ ਪ੍ਰਸ਼ਾਸਨ ਬਿਹਤਰ ਯੋਜਨਾ ਬਣਾ ਕੇ ਪੈਦਲ ਯਾਤਰੀਆਂ ਅਤੇ ਛੋਟੇ ਕਾਰੋਬਾਰੀਆਂ ਦੋਵਾਂ ਲਈ ਇਕ ਸੰਤੁਲਿਤ ਵਿਵਸਥਾ ਤਿਆਰ ਕਰੇ। ਮਾਹਰਾਂ ਦਾ ਮੰਨਣਾ ਹੈ ਕਿ ਸੜਕ ਕਿਨਾਰੇ ਰੁੱਖ, ਬੈਠਣ ਦੀ ਜਗ੍ਹਾ, ਪਾਣੀ ਅਤੇ ਛੋਟੇ ਦੁਕਾਨਦਾਰਾਂ ਦੀ ਮੌਜੂਦਗੀ ਪੈਦਲ ਯਾਤਰੀਆਂ ਲਈ ਮਾਹੌਲ ਨੂੰ ਸੁਰੱਖਿਅਤ ਬਣਾਉਂਦੀ ਹੈ।

ਪੜ੍ਹੋ ਇਹ ਵੀ - ਭੂਚਾਲ ਦੇ ਤੇਜ਼ ਝਟਕਿਆ ਨਾਲ ਮੁੜ ਕੰਬਿਆ ਵੈਨੇਜ਼ੁਏਲਾ, ਅਜੇ ਵੀ ਮਲਬੇ ਹੇਠ ਦੱਬੇ ਹਜ਼ਾਰਾਂ ਲੋਕ

ਛੋਟੇ-ਛੋਟੇ ਮਾਡਲਾਂ ਤੋਂ ਅੱਗੇ ਵਧਣ ਦੀ ਲੋੜ
ਦਿੱਲੀ, ਬੈਂਗਲੁਰੂ ਅਤੇ ਅਹਿਮਦਾਬਾਦ ਵਰਗੇ ਸ਼ਹਿਰਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਕੁਝ ਆਧੁਨਿਕ ਫੁੱਟਪਾਥ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਅਜੇ ਸੀਮਤ ਇਲਾਕਿਆਂ ਤੱਕ ਹੀ ਸਿਮਟਿਆ ਹੋਇਆ ਹੈ। ਲੋੜ ਇਸ ਗੱਲ ਦੀ ਹੈ ਕਿ ਸੁਰੱਖਿਅਤ ਪੈਦਲ ਮਾਰਗਾਂ ਦਾ ਨੈੱਟਵਰਕ ਹਰ ਮੁਹੱਲੇ ਅਤੇ ਹਰ ਸੜਕ ਤੱਕ ਪਹੁੰਚੇ।

ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News