‘ਵੰਦੇ ਮਾਤਰਮ’ ਗਾਇਨ ਖ਼ਿਲਾਫ ਨਵੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
Wednesday, Oct 28, 2026 - 09:33 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਕੌਮੀ ਗੀਤ ‘ਵੰਦੇ ਮਾਤਰਮ’ ਦੇ ਸਾਰੇ 6 ਅੰਤਰਿਆਂ ਦਾ ਗਾਇਨ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਨਵੀਆਂ ਪਟੀਸ਼ਨਾਂ ’ਤੇ ਵਿਚਾਰ ਕਰਨ ਲਈ ਮੰਗਲਵਾਰ ਨੂੰ ਸਹਿਮਤੀ ਪ੍ਰਗਟਾਈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਭੀਮਰਾਓ ਦੁਰਯੋਧਨ ਬੋਰਕਰ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸਾਬਕਾ ਅਧਿਕਾਰੀ ਬਾਲਕ੍ਰਿਸ਼ਨਨ ਸਤਿਆਭਾਮਾ ਮਾਵੋਜੀ ਦੀਆਂ ਪਟੀਸ਼ਨਾਂ ’ਤੇ ਕੇਂਦਰ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ
ਸਰਵਉੱਚ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ਨੂੰ ਅਜਿਹੀਆਂ ਹੀ ਹੋਰ ਪਟੀਸ਼ਨਾਂ ਨਾਲ ਨੱਥੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 30 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਬੋਰਕਰ ਨੇ ਆਪਣੀ ਪਟੀਸ਼ਨ ਵਿਚ ਦਲੀਲ ਦਿੱਤੀ ਹੈ ਕਿ ਗ੍ਰਹਿ ਮੰਤਰਾਲਾ ਦੇ 28 ਜਨਵਰੀ ਅਤੇ 9 ਜੁਲਾਈ, 2026 ਦੇ ਹੁਕਮ 79 ਸਾਲ ਪੁਰਾਣੀ ਉਸ ਰਵਾਇਤ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬਦਲ ਦਿੰਦੇ ਹਨ, ਜਿਸ ਵਿਚ ਬਿਨਾਂ ਕਿਸੇ ਧਾਰਮਿਕ ਸੰਦਰਭ ਵਾਲੇ ਕੇਵਲ ਦੋ ਅੰਤਰੇ ਗਾਏ ਜਾਂਦੇ ਸਨ, ਪਰ ਹੁਣ ਸੰਪੂਰਨ ਕੌਮੀ ਗੀਤ ਦਾ ਗਾਇਨ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਵਿਚ ‘ਸਪੱਸ਼ਟ ਤੌਰ ’ਤੇ ਮੁਸਲਮਾਨਾਂ ਦੇ ਖ਼ਿਲਾਫ ਅਪਮਾਨਜਨਕ ਗੱਲਾਂ’ ਕਹੀਆਂ ਗਈਆਂ ਹਨ।
ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'
ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਧਿਕਾਰਤ ਐਡੀਸ਼ਨ ਨੂੰ ਵਜਾਉਣ ਅਤੇ ਗਾਉਣ ਬਾਰੇ ਹੁਕਮ ਦੇਣ ਦੀ ਆੜ ਵਿਚ... ਵਿਵਾਦਿਤ ਹੁਕਮਾਂ ਰਾਹੀਂ ਮੌਜੂਦਾ ਕੌਮੀ ਗੀਤ ਨੂੰ ਰੱਦ ਕਰ ਦਿੱਤਾ ਗਿਆ ਹੈ... ਇਸ ਦੀ ਥਾਂ ’ਤੇ ਇਕ ਨਵਾਂ ਕੌਮੀ ਗੀਤ ਥੋਪ ਦਿੱਤਾ ਗਿਆ ਹੈ, ਜੋ ‘ਆਨੰਦਮਠ’ ਦਾ 6 ਅੰਤਰਿਆਂ ਵਾਲਾ ਗ੍ਰਹਿ-ਯੁੱਧ ਦਾ ਗੀਤ ਹੈ ਅਤੇ ਇਸ ਵਿਚ ਅਸੰਵਿਧਾਨਕ, ਮੂਰਤੀ-ਪੂਜਾ ਅਤੇ ਇਸਲਾਮ-ਵਿਰੋਧੀ ਸਮੱਗਰੀ ਸ਼ਾਮਲ ਹੈ।
ਇਹ ਵੀ ਪੜ੍ਹੋ : 200 ਰੁਪਏ ਦੇ ਕੂਪਨ 'ਚੋਂ ਜਿੱਤੀ 50 ਲੱਖ ਦੀ ਫਾਰਚੂਨਰ ਗੱਡੀ, 6 ਸਾਲਾ ਵੇਦਾਂਸ਼ ਦੀ ਚਮਕੀ ਕਿਸਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
