ਪਟਾਕੇ ਬੈਨ ਖ਼ਿਲਾਫ ਸੁਣਵਾਈ ਤੋਂ SC ਦਾ ਇਨਕਾਰ, ਕਿਹਾ- ਪੈਸੇ ਮਠਿਆਈ ’ਤੇ ਖ਼ਰਚ ਕਰੋ

Thursday, Oct 20, 2022 - 05:58 PM (IST)

ਪਟਾਕੇ ਬੈਨ ਖ਼ਿਲਾਫ ਸੁਣਵਾਈ ਤੋਂ SC ਦਾ ਇਨਕਾਰ, ਕਿਹਾ- ਪੈਸੇ ਮਠਿਆਈ ’ਤੇ ਖ਼ਰਚ ਕਰੋ

ਨਵੀਂ ਦਿੱਲੀ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਅਜਿਹੇ ’ਚ ਦਿੱਲੀ ’ਚ ਪਟਾਕਿਆਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ’ਤੇ ਤੁਰੰਤ ਸੁਣਵਾਈ ਦੀ ਵੀ ਮੰਗ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕਰਦਿਆਂ ਕਿਹਾ ਕਿ ‘ਲੋਕਾਂ ਨੂੰ ਸਾਫ਼ ਅਤੇ ਖੁੱਲ੍ਹੀ ਹਵਾ ’ਚ ਸਾਹ ਲੈਣ ਦਿਓ ਅਤੇ ਪੈਸੇ ਮਠਿਆਈ ’ਤੇ ਖ਼ਰਚ ਕਰੋ।

ਇਹ ਵੀ ਪੜ੍ਹੋ- ਦਿੱਲੀ ’ਚ ਦੀਵਾਲੀ ਤੋਂ ਪਹਿਲਾਂ ਸਖ਼ਤੀ, ਪਟਾਕੇ ਚਲਾਉਣ ਵਾਲਿਆਂ ਨੂੰ ਜਾਣਾ ਪੈ ਸਕਦੈ ਜੇਲ੍ਹ

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਮੰਗ ਖਾਰਜ ਕੀਤੇ ਜਾਣ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਇਸ ਨਾਲ ਸਬੰਧਤ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਪਟਾਕਾ ਕਾਰੋਬਾਰੀ ਨੇ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਮਨਮਾਨਾ ਮੰਨਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਸਾਡੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਕਾਰੋਬਾਰੀਆਂ ਦੀ ਮੰਗ ਸੀ ਕਿ ਹਾਈ ਕੋਰਟ ਉਨ੍ਹਾਂ ਨੂੰ  ਪਟਾਕਿਆਂ ਨੂੰ ਵੇਚਣ ਦੀ ਆਗਿਆ ਦੇਵੇ।

ਇਹ ਵੀ ਪੜ੍ਹੋ- ਆਸਾਮ ਸਰਕਾਰ ਦਾ ਵੱਡਾ ਤੋਹਫ਼ਾ, 36 ਹਜ਼ਾਰ ਹੋਣਹਾਰ ਵਿਦਿਆਰਥੀਆਂ ਦੇਵੇਗੀ ਸਕੂਟਰ

ਦੱਸਣਯੋਗ ਹੈ ਕਿ ਦਿੱਲੀ ’ਚ ਪਟਾਕੇ ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦਾ ਉਲੰਘਣ ਕਰਦਿਆਂ ਫੜੇ ਜਾਣ ’ਤੇ 200 ਰੁਪਏ ਜੁਰਮਾਨਾ ਅਤੇ 6 ਮਹੀਨੇ ਜੇਲ੍ਹ ਹੋ ਸਕਦੀ ਹੈ। ਦਿੱਲੀ ਦੇ ਵਾਤਾਵਾਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਰਾਜਧਾਨੀ ’ਚ ਪਟਾਕਿਆਂ ਨੂੰ ਬਣਾਉਣਾ, ਭੰਡਾਰਣ ਅਤੇ ਵਿਕਰੀ ਇਕ ਅਪਰਾਧ ਹੈ ਅਤੇ ਇਸ ਲਈ 5000 ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਜੇਲ੍ਹ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’


author

Tanu

Content Editor

Related News