ਸੁਪਰੀਮ ਕੋਰਟ ਦਾ NEET-UG ਕਾਊਂਸਲਿੰਗ ''ਤੇ ਰੋਕ ਤੋਂ ਇਨਕਾਰ
Wednesday, Jul 23, 2025 - 05:56 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੱਖ-ਵੱਖ ਮੈਡੀਕਲ ਪਾਠਕ੍ਰਮਾਂ 'ਚ ਦਾਖ਼ਲੇ ਲਈ ਆਯੋਜਿਤ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) 2025 ਦੀ ਕਾਊਂਸਲਿੰਗ 'ਤੇ ਰੋਕ ਲਗਾਉਣ ਨਾਲ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ। ਜੱਜ ਪੀਐੱਸ ਨਰਸਿਮਹਾ ਅਤੇ ਜੱਜ ਏ.ਐੱਸ. ਚੰਦੁਰਕਰ ਦੀ ਬੈਂਚ ਮੱਧ ਪ੍ਰਦੇਸ਼ ਦੇ ਕੁਝ ਕੇਂਦਰਾਂ 'ਚ ਬਿਜਲੀ ਗੁਲ ਹੋਣ ਨਾਲ ਪੀੜਤ ਨੀਟ-ਯੂਜੀ 2025 ਪ੍ਰੀਖਿਆਰਥੀਆਂ ਵਲੋਂ ਦਾਇਰ 2 ਪਟੀਸ਼ਨਾਂ 'ਤੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਬੈਂਚ ਨੇ ਸੰਬੰਧਤ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਟੀਸ਼ਨਾਂ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਸੁਣਵਾਈ ਦੌਰਾਨ ਮੁੜ ਪ੍ਰੀਖਿਆ ਦੀ ਗੁਹਾਰ 'ਤੇ ਬੈਂਚ ਨੇ ਕਿਹਾ,''ਅਸੀਂ ਉਸ 'ਤੇ ਵਿਚਾਰ ਕਰਾਂਗੇ ਪਰ ਕਾਊਂਸਲਿੰਗ 'ਤੇ ਰੋਕ ਨਹੀਂ ਲੱਗ ਸਕਦੀ। ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ... ਅਸੀਂ ਇਸ 'ਤੇ ਸ਼ੁੱਕਰਵਾਰ ਨੂੰ ਵਿਚਾਰ ਕਰਾਂਗੇ, ਅਸੀਂ ਦੇਖਾਂਕਿ ਕਿ ਤੁਹਾਡੇ ਲਈ ਸਭ ਤੋਂ ਕੀ ਚੰਗਾ ਕੀਤਾ ਜਾ ਸਕਦਾ ਹੈ। ਅਸੀਂ ਸਾਰੇ ਮਾਮਲਿਆਂ ਨੂੰ ਸ਼ੁੱਕਰਵਾਰ ਨੂੰ ਸੁਚੀਬੱਧ ਕਰਨਗੇ।'' ਦੱਸਣਯੋਗ ਹੈ ਕਿ ਕਾਊਂਸਲਿੰਗ ਦੀ ਪ੍ਰਕਿਰਿਆ 21 ਜੁਲਾਈ ਤੋਂ ਸ਼ੁਰੂ ਹੋ ਗਈ ਹੈ, ਜਿਸ ਦੇ ਸਤੰਬਰ ਦੇ ਆਖ਼ਰੀ ਹਫ਼ਤੇ ਤੱਕ ਚੱਲਣ ਦਾ ਅਨੁਮਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8