ਖ਼ਰਾਬ ਹੇਅਰਕੱਟ ਦੇ ਬਦਲੇ ਮਾਡਲ ਨੇ ਮੰਗਿਆ ਦੋ ਕਰੋੜ ਦਾ ਮੁਆਵਜ਼ਾ, SC ਨੇ ਕਿਹਾ-25 ਲੱਖ ''ਚ ਨਿਪਟਾਓ

Thursday, Feb 12, 2026 - 08:29 AM (IST)

ਖ਼ਰਾਬ ਹੇਅਰਕੱਟ ਦੇ ਬਦਲੇ ਮਾਡਲ ਨੇ ਮੰਗਿਆ ਦੋ ਕਰੋੜ ਦਾ ਮੁਆਵਜ਼ਾ, SC ਨੇ ਕਿਹਾ-25 ਲੱਖ ''ਚ ਨਿਪਟਾਓ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਦਿੱਲੀ ਦੇ ਆਈ. ਟੀ. ਸੀ. ਮੌਰਿਆ ਹੋਟਲ ਦੇ ਸੈਲੂਨ ’ਚ ਖਰਾਬ ਹੇਅਰ ਕੱਟ ਲਈ ਇਕ ਔਰਤ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ 2 ਕਰੋੜ ਰੁਪਏ ਤੋਂ ਘਟਾ ਕੇ 25 ਲੱਖ ਰੁਪਏ ਕਰ ਦਿੱਤੀ ਹੈ। ਜਸਟਿਸ ਰਾਜੇਸ਼ ਬਿੰਦਲ ਤੇ ਜਸਟਿਸ ਮਨਮੋਹਨ ਦੀ ਅਗਵਾਈ ਵਾਲੇ ਬੈਂਚ ਨੇ ਫੈਸਲਾ ਸੁਣਾਇਆ ਕਿ ਭਾਵੇਂ ‘ਸੰਵਾ ’ਚ ਕਮੀ' ਸਾਬਤ ਹੋ ਗਈ ਹੈ ਪਰ ਖਪਤਕਾਰ ਵਿਵਾਦਾਂ ’ਚ ਮੁਆਵਜ਼ਾ ਸਿਰਫ਼ ਠੋਸ ਸਬੂਤਾਂ ’ਤੇ ਆਧਾਰਤ ਹੋਣਾ ਚਾਹੀਦਾ ਹੈ ਨਾ ਕਿ ਸ਼ਿਕਾਇਤਕਰਤਾ ਦੀਆਂ ਸਿਰਫ਼ ਮੰਗਾਂ ਜਾਂ ਜ਼ਿੰਦਗੀ ’ਤੇ। ਜਸਟਿਸ ਬਿੰਦਲ ਨੇ ਆਪਣੇ 34 ਪੰਨਿਆਂ ਦੇ ਫੈਸਲੇ ’ਚ ਕਿਹਾ ਕਿ ਮੁਆਵਜ਼ਾ ਦੇਣ ਲਈ ਕੁਝ ਭਰੋਸੇਯੋਗ ਤੇ ਠੋਸ ਸਬੂਤ ਜ਼ਰੂਰੀ ਹਨ।

ਇਹ ਵੀ ਪੜ੍ਹੋ : ਅੱਜ 'ਭਾਰਤ ਬੰਦ', ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਹੀਂ ਤਾਂ...

ਅਦਾਲਤ ਨੇ ਕਿਹਾ ਕਿ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਦਾ ਮੁਲਾਂਕਣ ਕਰਦੇ ਸਮੇਂ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ’ਚ ਗਲਤੀ ਕੀਤੀ। ਭਾਵੇਂ ਸਿਵਲ ਪ੍ਰੋਸੀਜਰ ਕੋਡ ਸਖ਼ਤੀ ਨਾਲ ਲਾਗੂ ਨਹੀਂ ਹੁੰਦਾ, ਕਮਿਸ਼ਨ ਨੇ ਇਹ ਮੁਲਾਂਕਣ ਨਹੀਂ ਕੀਤਾ ਕਿ ਪ੍ਰਤੀਵਾਦੀ ਦਾ 2 ਕਰੋੜ ਰੁਪਏ ਦਾ ਨੁਕਸਾਨ ਕਿਵੇਂ ਹੋਇਆ? ਅਪ੍ਰੈਲ 2018 ’ਚ ਪ੍ਰਬੰਧਨ ਪੇਸ਼ੇਵਰ ਅਸ਼ਨਾ ਰਾਏ ਦਿੱਲੀ ਦੇ ਆਈ. ਟੀ. ਸੀ. ਮੌਰਿਆ ਹੋਟਲ ਦੇ ਇਕ ਸੈਲੂਨ ’ਚ ਗਈ ਸੀ। ਰਾਏ ਨੇ ਦੋਸ਼ ਲਾਇਆ ਕਿ ਹੇਅਰ ਸਟਾਈਲਿਸਟ ਨੇ ਉਸ ਦੇ ਨਿਰਦੇਸ਼ਾਂ ਦੇ ਉਲਟ ਉਸ ਦੇ ਵਾਲ ਛੋਟੇ ਕੱਟ ਦਿੱਤੇ, ਜਿਸ ਨਾਲ ਉਸ ਨੂੰ ਮਾਨਸਿਕ ਸਦਮਾ ਲੱਗਾ। ਉਸ ਦੇ ਕਰੀਅਰ ਦੇ ਕਈ ਮੌਕੇ ਹੱਥੋਂ ਨਿਕਲ ਗਏ। ਐੱਨ. ਸੀ. ਡੀ. ਆਰ. ਸੀ. ਨੇ ਉਸ ਨੂੰ 2 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News