ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਸੁਪਰੀਮ ਕੋਰਟ ਨੇ ਠੁਕਰਾਈ

Monday, Aug 17, 2020 - 01:00 PM (IST)

ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਸੁਪਰੀਮ ਕੋਰਟ ਨੇ ਠੁਕਰਾਈ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰਾਸ਼ਟਰੀ ਪਾਤਰਤਾ ਸਹਿ-ਪ੍ਰਵੇਸ਼ ਪ੍ਰੀਖਿਆ (ਨੀਟ) ਅਤੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਨੂੰ ਮੁਲਤਵੀ ਕਰਨ ਸੰਬੰਧੀ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ। ਨੀਟ ਮੈਡੀਕਲ ਪਾਠਕ੍ਰਮਾਂ 'ਚ ਪ੍ਰਵੇਸ਼ ਲਈ ਜਦੋਂ ਕਿ ਜੇ.ਈ.ਈ. ਇੰਜੀਨੀਅਰਿੰਗ ਪਾਠਕ੍ਰਮਾਂ 'ਚ ਨਾਮਜ਼ਦਗੀ ਲਈ ਆਯੋਜਿਤ ਕੀਤੀ ਜਾਂਦੀ ਹੈ। ਜੱਜ ਅਰੁਣ ਕੁਮਾਰ ਮਿਸ਼ਰਾ, ਜੱਜ ਬੀ.ਆਰ. ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ ਕਿ ਕੋਰੋਨਾ ਕਾਰਨ ਦੇਸ਼ 'ਚ ਸਭ ਕੁਝ ਰੋਕਿਆ ਨਹੀਂ ਜਾ ਸਕਦਾ।

ਜੱਜ ਮਿਸ਼ਰਾ ਨੇ ਕਿਹਾ,''ਕੀ ਦੇਸ਼ 'ਚ ਸਭ ਕੁਝ ਰੋਕ ਦਿੱਤਾ ਜਾਵੇ? (ਬੱਚਿਆਂ ਦਾ) ਇਕ ਕੀਮਤੀ ਸਾਲ ਇਸੇ ਤਰ੍ਹਾਂ ਹੀ ਬਰਬਾਦ ਹੋਣ ਦਿੱਤਾ ਜਾਵੇ?'' ਬੈਂਚ ਨੇ ਕਿਹਾ ਕਿ ਉਸ ਨੇ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਦੀਆਂ ਦਲੀਲਾਂ ਨੂੰ ਰਿਕਾਰਡ 'ਚ ਲਿਆ ਹੈ ਕਿ ਜੇ.ਈ.ਈ. ਅਤੇ ਨੀਟ ਪ੍ਰੀਖਿਆਵਾਂ ਪੂਰੀ ਸਾਵਧਾਨੀਆਂ ਨਾਲ ਆਯੋਜਿਤ ਕੀਤੀਆਂ ਜਾਣਗੀਆਂ। ਕੋਵਿਡ-19 ਮਹਾਮਾਰੀ ਦੇ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਸਤੰਬਰ 'ਚ ਪ੍ਰਸਤਾਵਿਤ ਜੇ.ਈ.ਈ. ਮੇਨ ਅਤੇ ਨੀਟ ਯੂ.ਜੀ. ਪ੍ਰੀਖਿਆਵਾਂ ਨੂੰ ਟਾਲਣ ਦੀ ਮੰਗ ਕੀਤੀ ਗਈ ਸੀ। 11 ਸੂਬਿਆਂ ਦੇ 11 ਵਿਦਿਆਰਥੀਆਂ ਨੇ ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਦੇ ਮੱਦੇਨਜ਼ਰ ਜੇ.ਈ.ਈ. ਮੇਨ ਅਤੇ ਨੀਟ ਯੂ.ਜੀ. ਪ੍ਰੀਖਿਆਵਾਂ ਮੁਲਤਵੀ ਕਰਨ ਦੀ ਅਪੀਲ ਦੇ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।


author

DIsha

Content Editor

Related News