ਸੁਪਰੀਮ ਕੋਰਟ ਮੁਖਤਾਰ ਅੰਸਾਰੀ ਦੀ ਪਤਨੀ ਦੀ ਪਟੀਸ਼ਨ 'ਤੇ 9 ਅਪ੍ਰੈਲ ਨੂੰ ਕਰੇਗਾ ਸੁਣਵਾਈ

04/07/2021 2:11:40 PM

ਨਵੀਂ ਦਿੱਲੀ- ਸੁਪਰੀਮ ਕੋਰਟ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਦੀ ਪਤਨੀ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਅੰਸਾਰੀ ਦੀ ਪਤਨੀ ਨੇ ਪਟੀਸ਼ਨ ਦਾਇਰ ਕਰ ਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸੂਬੇ 'ਚ ਉਸ ਦੇ ਪਤੀ ਦੀ ਸੁਰੱਖਿਆ ਯਕੀਨੀ ਕਰਨ ਅਤੇ ਉਸ ਵਿਰੁੱਧ ਨਿਰਪੱਖ ਰੂਪ ਨਾਲ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਜੱਜ ਅਸ਼ੋਕ ਭੂਸ਼ਣ ਅਤੇ ਜੱਜ ਆਰ ਸੁਭਾਸ਼ ਰੈੱਡੀ ਦੀ ਬੈਂਚ ਅਫਸ਼ਾਂ ਅੰਸਾਰੀ ਦੀ ਪਟੀਸ਼ਨ 'ਤੇ 9 ਅਪ੍ਰੈਲ ਨੂੰ ਸੁਣਵਾਈ ਕਰੇਗੀ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ ਅੰਸਾਰੀ ਦੀ ਜਾਨ ਨੂੰ ਗੰਭੀਰ ਖਤਰਾ ਹੈ। ਉੱਤਰ ਪ੍ਰਦੇਸ਼ ਪੁਲਸ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਮੰਗਲਵਾਰ ਨੂੰ ਹੀ ਪੰਜਾਬ ਪੁਲਸ ਤੋਂ ਅੰਸਾਰੀ ਦੀ ਹਿਰਾਸਤ ਮਿਲੀ ਹੈ। 

ਇਹ ਵੀ ਪੜ੍ਹੋ : ਆਖਰਕਾਰ ਮੁਖਤਾਰ ਅੰਸਾਰੀ ਦੀ ਬਾਂਦਾ ਜੇਲ੍ਹ 'ਚ ਹੋਈ ਵਾਪਸੀ, ਅੱਜ ਹੋਵੇਗਾ ਕੋਰੋਨਾ ਟੈਸਟ

ਅੰਸਾਰੀ 'ਤੇ ਉੱਤਰ ਪ੍ਰਦੇਸ਼ 'ਚ ਕਈ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ ਅੰਸਾਰੀ ਦੀ ਜਾਨ ਨੂੰ 'ਗੰਭੀਰ ਖਤਰਾ' ਹੈ ਅਤੇ ਜੇਕਰ ਕੋਰਟ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਦਾ ਨਿਰਦੇਸ਼ ਨਹੀਂ ਦੇਵੇਗਾ ਤਾਂ ਅੰਸਾਰੀ ਦਾ ਕਤਲ ਹੋਣ ਦਾ ਖ਼ਦਸ਼ਾ ਹੈ। ਪਟੀਸ਼ਨ ਅਨੁਸਾਰ, ਅੰਸਾਰੀ 'ਤੇ ਅਜਿਹੇ ਸਿਆਸੀ ਦੁਸ਼ਮਣਾਂ ਵਲੋਂ ਕਈ ਵਾਰ ਹਮਲੇ ਦੀ ਕੋਸ਼ਿਸ਼ ਕੀਤੀ ਜਾ ਚੁਕੀ ਹੈ, ਜੋ ਸੱਤਾਧਾਰੀ ਸਿਆਸੀ ਦਲਾਂ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ


DIsha

Content Editor

Related News