ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹੁਰੇ ਦੇ ਘਰ ਰਹਿਣ ਦਾ ਪੂਰਨ ਅਧਿਕਾਰ

Thursday, Oct 15, 2020 - 04:21 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਯਾਨੀ ਵੀਰਵਾਰ ਨੂੰ ਨੂੰਹ ਦੇ ਪੱਖ 'ਚ ਇਤਿਹਾਸਕ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਘਰੇਲੂ ਹਿੰਸਾ ਐਕਟ ਦੇ ਅਧੀਨ ਨੂੰਹ ਨੂੰ ਆਪਣੇ ਪਤੀ ਦੇ ਮਾਤਾ-ਪਿਤਾ ਦੇ ਘਰ 'ਚ ਰਹਿਣ ਦਾ ਅਧਿਕਾਰ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਨੇ ਤਰੁਣ ਬੱਤਰਾ ਮਾਮਲੇ 'ਚ 2 ਜੱਜਾਂ ਦੀ ਬੈਂਚ ਦੇ ਫੈਸਲੇ ਨੂੰ ਪਲਟ ਦਿੱਤਾ ਹੈ।

ਦੱਸਣਯੋਗ ਹੈ ਕਿ ਤਰੁਣ ਬੱਤਰਾ ਮਾਮਲੇ 'ਚ 2 ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਕਾਨੂੰਨ 'ਚ ਧੀਆਂ (ਨੂੰਹਾਂ), ਆਪਣੇ ਪਤੀ ਦੇ ਮਾਤਾ-ਪਿਤਾ ਦੀ ਜਾਇਦਾਦ 'ਚ ਨਹੀਂ ਰਹਿ ਸਕਦੀਆਂ। ਹੁਣ ਤਿੰਨ ਮੈਂਬਰੀ ਬੈਂਚ ਨੇ ਤਰੁਣ ਬੱਤਰਾ ਦੇ ਫੈਸਲੇ ਨੂੰ ਪਲਟਦੇ ਹੋਏ 6-7 ਸਵਾਲਾਂ ਦੇ ਜਵਾਬ ਦਿੱਤੇ ਹਨ। ਕੋਰਟ ਨੇ ਕਿਹਾ ਕਿ ਪਤੀ ਦੀ ਵੱਖ-ਵੱਖ ਜਾਇਦਾਦ 'ਚ ਹੀ ਨਹੀਂ ਸਗੋਂ ਸਾਂਝੇ ਘਰ 'ਚ ਵੀ ਨੂੰਹ ਦਾ ਅਧਿਕਾਰ ਹੈ।


DIsha

Content Editor

Related News