ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ: ਰੋਹਿੰਗਿਆ ਸ਼ਰਨਾਰਥੀ ਹਨ ਜਾਂ ਗ਼ੈਰ-ਕਾਨੂੰਨੀ ਘੁਸਪੈਠੀਏ?
Thursday, Jul 31, 2025 - 06:28 PM (IST)

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਰੋਹਿੰਗਿਆਂ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ’ਚ ਪਹਿਲਾ ਅਹਿਮ ਮੁੱਦਾ ਇਹ ਹੈ ਕਿ ਉਹ ਸ਼ਰਨਾਰਥੀ ਹਨ ਜਾਂ ਗ਼ੈਰ-ਕਾਨੂੰਨੀ ਘੁਸਪੈਠੀਏ। ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਸੂਰਿਆਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਕਿਹਾ ਕਿ ਇਕ ਵਾਰ ਇਹ ਤੈਅ ਹੋ ਜਾਣ ਤੋਂ ਬਾਅਦ ਹੋਰ ਮੁੱਦੇ ਵੀ ਸਾਹਮਣੇ ਆ ਸਕਦੇ ਹਨ। ਬੈਂਚ ਨੇ ਦੇਸ਼ ’ਚ ਰੋਹਿੰਗਿਆਂ ਨਾਲ ਜੁਡ਼ੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ - 2, 3, 4, 5, 6 ਅਗਸਤ ਨੂੰ ਪਵੇਗਾ ਭਾਰੀ ਮੀਂਹ, IMD ਵਲੋਂ ਯੈਲੋ ਅਲਰਟ ਜਾਰੀ
ਜਸਟਿਸ ਸੂਰਿਆਕਾਂਤ ਨੇ ਕਿਹਾ, “ਪਹਿਲਾ ਅਹਿਮ ਮੁੱਦਾ ਸਰਲ ਹੈ, ਕੀ ਉਹ ਸ਼ਰਨਾਰਥੀ ਹਨ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਘੁਸਪੈਠੀਏ।” ਬੈਂਚ ਨੇ ਰੋਹਿੰਗਿਆਂ ਨਾਲ ਜੁਡ਼ੀਆਂ ਪਟੀਸ਼ਨਾਂ ’ਚ ਉਸ ਦੇ ਵਿਚਾਰਯੋਗ ਵਿਆਪਕ ਮੁੱਦਿਆਂ ’ਤੇ ਗੌਰ ਕੀਤਾ। ਉਸ ਨੇ ਪੁੱਛਿਆ, “ਕੀ ਰੋਹਿੰਗਿਆ ਸ਼ਰਨਾਰਥੀ ਐਲਾਨੇ ਜਾਣ ਦੇ ਹੱਕਦਾਰ ਹਨ? ਜੇਕਰ ਹਾਂ, ਤਾਂ ਉਨ੍ਹਾਂ ਨੂੰ ਕਿਹੜੀ ਸੁਰੱਖਿਆ, ਵਿਸ਼ੇਸ਼ ਅਧਿਕਾਰ ਜਾਂ ਅਧਿਕਾਰ ਹਾਸਲ ਹਨ?” ਬੈਂਚ ਨੇ ਕਿਹਾ ਕਿ ਦੂਜਾ ਮੁੱਦਾ ਇਹ ਹੈ ਕਿ ਜੇਕਰ ਰੋਹਿੰਗਿਆ ਸ਼ਰਨਾਰਥੀ ਨਹੀਂ ਹਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਘੁਸਪੈਠੀਏ ਹਨ, ਤਾਂ ਕੀ ਉਨ੍ਹਾਂ ਨੂੰ ਦੇਸ਼ ’ਚੋਂ ਕੱਢਣ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਾਰਵਾਈ ਉਚਿਤ ਸੀ?
ਇਹ ਵੀ ਪੜ੍ਹੋ - ਸੈਰ ਕਰ ਰਹੀ ਔਰਤ 'ਤੇ ਪਾਲਤੂ ਕੁੱਤੇ ਨੇ ਕਰ 'ਤਾ ਹਮਲਾ, ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।