ਮ੍ਰਿਤਕ ਸਰਕਾਰੀ ਕਰਮਚਾਰੀ ਦੀ ਪੈਨਸ਼ਨ ''ਤੇ ਹੋਵੇਗਾ ਅਣਵਿਆਹੀ, ਵਿਧਵਾ ਜਾਂ ਤਲਾਕਸ਼ੁਦਾ ਧੀ ਦਾ ਹੱਕ: ਕੇਂਦਰ

Thursday, Aug 21, 2025 - 12:58 PM (IST)

ਮ੍ਰਿਤਕ ਸਰਕਾਰੀ ਕਰਮਚਾਰੀ ਦੀ ਪੈਨਸ਼ਨ ''ਤੇ ਹੋਵੇਗਾ ਅਣਵਿਆਹੀ, ਵਿਧਵਾ ਜਾਂ ਤਲਾਕਸ਼ੁਦਾ ਧੀ ਦਾ ਹੱਕ: ਕੇਂਦਰ

ਨਵੀਂ ਦਿੱਲੀ : ਸਰਕਾਰ ਨੇ ਬੁੱਧਵਾਰ ਨੂੰ ਸੰਸਦ ਵਿੱਚ ਕਿਹਾ ਕਿ ਮ੍ਰਿਤਕ ਸਰਕਾਰੀ ਕਰਮਚਾਰੀਆਂ ਦੀਆਂ ਅਣਵਿਆਹੀਆਂ, ਵਿਧਵਾ ਜਾਂ ਤਲਾਕਸ਼ੁਦਾ ਧੀਆਂ ਪਰਿਵਾਰਕ ਪੈਨਸ਼ਨ ਦੀਆਂ ਹੱਕਦਾਰ ਹਨ, ਬਸ਼ਰਤੇ ਉਹ ਕੁਝ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਕਰਦੀਆਂ ਹੋਣ। ਕੇਂਦਰੀ ਪ੍ਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਯੂ) ਦੁਆਰਾ ਨੋਟੀਫਾਈ ਕੀਤੇ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ, 2021 ਅਤੇ 26 ਅਕਤੂਬਰ 2022 ਨੂੰ ਜਾਰੀ ਕੀਤੇ ਦਫਤਰ ਮੈਮੋਰੰਡਮ ਵਿੱਚ ਕਈ ਉਪਬੰਧ ਸ਼ਾਮਲ ਕੀਤੇ ਗਏ ਹਨ। 

ਪੜ੍ਹੋ ਇਹ ਵੀ - ਚੜ੍ਹਦੀ ਸਵੇਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਘਰਾਂ ਨੂੰ ਦੌੜੇ ਵਿਦਿਆਰਥੀ, ਪਈਆਂ ਭਾਜੜਾਂ

ਅਜਿਹਾ ਇਸ ਕਰਕੇ ਕੀਤਾ ਗਿਆ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮ੍ਰਿਤਕ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਦੀ ਤਲਾਕਸ਼ੁਦਾ / ਵਿਧਵਾ ਧੀ ਨੂੰ ਢੁਕਵੇਂ ਸਮੇਂ 'ਤੇ ਪਰਿਵਾਰਕ ਪੈਨਸ਼ਨ ਮਿਲ ਸਕੇ। ਉਨ੍ਹਾਂ ਦੱਸਿਆ ਕਿ ਰੇਲਵੇ ਅਤੇ ਰੱਖਿਆ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਖੋ-ਵੱਖਰੇ ਨਿਯਮਾਂ ਦੇ ਅਧੀਨ ਇਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਇਹਨਾਂ ਨਿਯਮਾਂ ਦੇ ਅਨੁਸਾਰ ਜੇਕਰ ਕਿਸੇ ਮ੍ਰਿਤਕ ਸਰਕਾਰੀ ਕਰਮਚਾਰੀ ਜਾਂ ਪੇਨਸ਼ਨਰ ਦੀ ਪਤਨੀ ਜਾਂ ਪਤੀ ਜਾਂ ਪੁੱਤਰ ਪਰਿਵਾਰਕ ਪੈਨਸ਼ਨ ਦੇ ਯੋਗ ਨਹੀਂ ਹਨ ਜਾਂ ਜੇਕਰ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਅਜਿਹੀ ਸਥਿਤੀ ਵਿਚ ਪਰਿਵਾਰਕ ਪੈਨਸ਼ਨ ਅਣਵਿਹਾਗੀ ਜਾਂ ਵਿਧਵਾ ਜਾਂ ਤਲਾਕਸ਼ੁਦਾ ਧੀ ਨੂੰ ਦਿੱਤੀ ਜਾਵੇਗੀ ਜਾਂ ਭੁਹਤਾਨਯੋਗ ਹੋਵੇਗੀ। 

ਪੜ੍ਹੋ ਇਹ ਵੀ - ਕਹਿਰ ਬਣ ਕੇ ਵਰ੍ਹਿਆ ਮੀਂਹ! ਪਾਣੀ ਨਾਲ ਭਰੇ ਖੱਡੇ ’ਚ ਡੁੱਬੇ 6 ਸਕੂਲੀ ਬੱਚੇ, ਤੜਫ-ਤੜਫ਼ ਹੋਈ ਮੌਤ

ਉਨ੍ਹਾਂ ਨੇ ਅਜਿਹੀ ਪੈਨਸ਼ਨ ਲਈ ਹੋਰ ਸ਼ਰਤਾਂ ਦਾ ਵੀ ਜ਼ਿਕਰ ਕੀਤਾ। ਮੰਤਰੀ ਨੇ ਦੱਸਿਆ ਕਿ ਪੈਨਸ਼ਨ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਵਿਆਹ ਨਹੀਂ ਕਰ ਲੈਂਦੀ ਜਾਂ ਦੁਬਾਰਾ ਵਿਆਹ ਨਹੀਂ ਕਰ ਲੈਂਦੀ ਜਾਂ ਆਪਣੀ ਰੋਜ਼ੀ-ਰੋਟੀ ਕਮਾਉਣਾ ਸ਼ੁਰੂ ਨਹੀਂ ਕਰ ਦਿੰਦੀ। ਉਨ੍ਹਾਂ ਕਿਹਾ ਕਿ ਇਹ ਨਿਯਮ ਉਸ ਸਥਿਤੀ ਵਿੱਚ ਲਾਗੂ ਹੋਵੇਗਾ ਜੇਕਰ ਕੋਈ ਅਣਵਿਆਹੀ ਜਾਂ ਵਿਧਵਾ ਜਾਂ ਤਲਾਕਸ਼ੁਦਾ ਧੀ ਆਪਣੇ ਮਾਪਿਆਂ 'ਤੇ ਨਿਰਭਰ ਹੈ ਜਦੋਂ ਉਹ ਜ਼ਿੰਦਾ ਹਨ। 

ਪੜ੍ਹੋ ਇਹ ਵੀ - Breaking: ਮੁੱਖ ਮੰਤਰੀ 'ਤੇ ਹਮਲਾ! ਸਟੇਜ 'ਤੇ ਚੜ੍ਹ ਮਾਰਿਆ ਥੱਪੜ, ਦਿੱਲੀ ਪੁਲਸ 'ਚ ਮਚੀ ਤਰਥੱਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News