ਗ਼ੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼, 3 ਸੂਬਿਆਂ ਤੋਂ 6 ਗ੍ਰਿਫ਼ਤਾਰ
Monday, Aug 18, 2025 - 01:21 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਵਿਕਾਸਪੁਰੀ ਖੇਤਰ ’ਚ ਇਕ ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਸਾਈਬਰ ਧੋਖਾਦੇਹੀ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਇਕ ਨਿੱਜੀ ਬੈਂਕ ਦੀ ਤਕਨੀਕੀ ਸਹਾਇਤਾ ਟੀਮ ਦੇ ਨਾਂ ਹੇਠ ਲੋਕਾਂ ਨੂੰ ਠੱਗਦੇ ਸਨ।
ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਉਕਤ ਵਿਅਕਤੀ ਕ੍ਰੈਡਿਟ ਕਾਰਡ ਦੀ ਹੱਦ ਵਧਾਉਣ ਤੇ ਪਿੰਨ ਜੈਨਰੇਟ ਕਰਨ ਦੇ ਨਾਂ ’ਤੇ ਮਦਦ ਕਰਨ ਦੀ ਆੜ ’ਚ ਨਵੇਂ ਕਾਰਡ ਹੋਲਡਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ 3 ਸੂਬਿਆਂ ਦਿੱਲੀ, ਹਰਿਆਣਾ ਅਤੇ ਤੇਲੰਗਾਨਾ ’ਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਮੁਲਜ਼ਮਾਂ ਕੋਲੋਂ ਕੁੱਲ 41 ਮੋਬਾਈਲ ਫੋਨ, ਇਕ ਲੈਪਟਾਪ, ਇਕ ਰਾਊਟਰ ਤੇ ਬੈਂਕ ਦੇ ਗਾਹਕਾਂ ਦੇ ਡਾਟਾ ਵਾਲੀਆਂ ਡਾਇਰੀਆਂ ਜ਼ਬਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
ਮੁਲਜ਼ਮਾਂ ਦੀ ਪਛਾਣ ਵਿਜੇ ਕੁਮਾਰ ਸ਼ਰਮਾ (46), ਮੂਲਚੰਦ ਮਿਸ਼ਰਾ (51), ਅਮਿਤ (27), ਪ੍ਰਦੀਪ ਸਾਹੂ (28), ਗੌਰਵ (38) ਤੇ ਹੇਮੰਤ (25) ਵਜੋਂ ਹੋਈ ਹੈ। ਇਸ ਗਿਰੋਹ ਨੇ ਕਈ ਪੀੜਤਾਂ ਨਾਲ ਲਗਭਗ 85 ਲੱਖ ਰੁਪਏ ਦੀ ਠੱਗੀ ਮਾਰੀ। ਬਰਾਮਦ ਕੀਤੇ ਗਏ ਮੋਬਾਈਲ ਨੰਬਰਾਂ ਵਿਰੁੱਧ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਪਹਿਲਾਂ ਹੀ 95 ਸ਼ਿਕਾਇਤਾਂ ਦਰਜ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e