ਜਨਤਾ ਜੀਵੇ ਜਾਂ ਮਰੇ, ‘ਵੋਟ ਚੋਰੀ’ ਨਾਲ ਸੱਤਾ ’ਚ ਆਉਣ ਵਾਲਿਆਂ ਨੂੰ ਫ਼ਰਕ ਨਹੀਂ ਪੈਂਦਾ : ਰਾਹੁਲ
Friday, Aug 22, 2025 - 02:29 PM (IST)

ਸ਼ੇਖਪੁਰਾ/ਲਖੀਸਰਾਏ (ਬਿਹਾਰ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ‘ਵੋਟ ਚੋਰੀ’ ਕਰ ਕੇ ਸੱਤਾ ’ਚ ਆਉਣ ਵਾਲਿਆਂ ਨੂੰ ਜਨਤਾ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਜਨਤਾ ਦੀ ਵੋਟ ਦੀ ਜ਼ਰੂਰਤ ਨਹੀਂ ਹੈ। ਰਾਹੁਲ ਗਾਂਧੀ ਇਕ ਦਿਨ ਦੇ ਛੁੱਟੀ ਤੋਂ ਬਾਅਦ ਵੀਰਵਾਰ ਨੂੰ ਲਖੀਸਰਾਏ ’ਚ ‘ਵੋਟਰ ਅਧਿਕਾਰ ਯਾਤਰਾ’ ’ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਸ਼ੇਖਪੁਰਾ ਤੋਂ ਯਾਤਰਾ ਸ਼ੁਰੂ ਕੀਤੀ ਅਤੇ ਇਹ ਯਾਤਰਾ ਦੁਪਹਿਰ ਦੇ ਸਮੇਂ ਲਖੀਸਰਾਏ ਪਹੁੰਚੀ। ਬੁੱਧਵਾਰ ਨੂੰ ਯਾਤਰਾ ਦੀ ਛੁੱਟੀ ਸੀ।
ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਰਾਹੁਲ ਗਾਂਧੀ ਅੱਜ ਉਪ-ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਦੀ ਨਾਮਜ਼ਦਗੀ ਮੌਕੇ ਸ਼ਾਮਲ ਹੋਏ ਜਿਸ ਕਾਰਨ ਉਹ ਦਿਨ ਦੇ ਪਹਿਲਾਂ ਹਿੱਸੇ ਦੀ ਯਾਤਰਾ ’ਚ ਸ਼ਾਮਲ ਨਹੀਂ ਹੋ ਸਕੇ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਔਰੰਗਾਬਾਦ ’ਚ ਕੁਝ ਨੌਜਵਾਨਾਂ ਨਾਲ ਮੁਲਾਕਾਤ ਦੀ ਇਕ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ। ਰਾਹੁਲ ਗਾਂਧੀ ਨੇ ਪੋਸਟ ਕੀਤਾ, ‘‘ਭਾਰਤ ਦੇ ਪਿਆਰੇ ਵੋਟਰੋ, ਮੈਂ ਤੁਹਾਥੋਂ ਸਾਰਿਆਂ ਤੋਂ ਇਕ ਸਿੱਧਾ ਸਵਾਲ ਪੁੱਛਣਾ ਚਾਹੁੰਦਾ ਹਾਂ- ਜਿਹੜੀ ਸਰਕਾਰ ਵੋਟ ਚੋਰੀ ਨਾਲ ਬਣੀ ਹੋਵੇ, ਕੀ ਉਸ ਦਾ ਇਰਾਦਾ ਕਦੇ ਲੋਕਸੇਵਾ ਹੋ ਸਕਦਾ ਹੈ? ਨਹੀਂ। ਉਨ੍ਹਾਂ ਨੂੰ ਤੁਹਾਡੀ ਵੋਟ ਦੀ ਲੋੜ ਹੀ ਨਹੀਂ ਹੈ, ਇਸ ਲਈ ਤੁਹਾਡੀਆਂ ਸਮੱਸਿਆਵਾਂ ਦੀ ਪਰਵਾਹ ਵੀ ਨਹੀਂ ਹੈ।’’
ਪੜ੍ਹੋ ਇਹ ਵੀ - ਸਕੂਲ 'ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ 'ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ
ਉਨ੍ਹਾਂ ਨੇ ਜਨਤਾ ਨੂੰ ਕਿਹਾ, “ਤੁਸੀਂ ਜੀਓ, ਮਰੋ, ਤੜਫਦੇ ਰਹੋ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨ੍ਹਾਂ ਨੂੰ ਭਰੋਸਾ ਹੈ ਕਿ ਜਨਤਾ ਵੋਟ ਦੇਵੇ ਜਾਂ ਨਾ ਦੇਵੇ, ਉਹ ਚੋਰੀ ਨਾਲ ਫਿਰ ਸੱਤਾ ’ਚ ਆ ਹੀ ਜਾਣਗੇ।’’ ਰਾਹੁਲ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਫ਼-ਸੁਥਰੀ ਵੋਟਰ ਸੂਚੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਬੁਨਿਆਦ ਹੈ। ਆਪਣੀ ਵੋਟ ਦੇ ਅਧਿਕਾਰ ਨੂੰ ਇੰਝ ਹੀ ਜਾਣ ਨਾ ਦਿਓ, ਕਿਉਂਕਿ ਤੁਹਾਡੇ ਸਾਰੇ ਅਧਿਕਾਰ ਇਸੇ ਬੁਨਿਆਦ ’ਤੇ ਟਿਕੇ ਹਨ।
ਪੜ੍ਹੋ ਇਹ ਵੀ - Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।