ਇਸ ਸ਼ਖਸ ਦੀ FIR ''ਤੇ ਸੁਪਰੀਮ ਕੋਰਟ ਨੇ ਦਿੱਤਾ SC/ST Act ''ਤੇ ਫੈਸਲਾ, ਇਹ ਸੀ ਪੂਰਾ ਮਾਮਲਾ

Tuesday, Apr 03, 2018 - 01:24 PM (IST)

ਇਸ ਸ਼ਖਸ ਦੀ FIR ''ਤੇ ਸੁਪਰੀਮ ਕੋਰਟ ਨੇ ਦਿੱਤਾ SC/ST Act ''ਤੇ ਫੈਸਲਾ, ਇਹ ਸੀ ਪੂਰਾ ਮਾਮਲਾ

ਪੁਣੇ—ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਨਿਵਾਰਨ ਐਕਟ 'ਚ ਤੱਤਕਾਲ ਗ੍ਰਿਫਤਾਰੀ ਦਾ ਪ੍ਰਬੰਧ ਹਟਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਸੋਮਵਾਰ ਨੂੰ ਆਯੋਜਿਤ 'ਭਾਰਤ ਬੰਦ' ਦੌਰਾਨ ਜਾਨਮਾਲ ਦਾ ਨੁਕਸਾਨ ਹੋਇਆ। ਦਲਿਤ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਨੇ ਹਿੰਸਕ ਰੂਪ ਲੈ ਲਿਆ। ਇਸ ਹਿੰਸਕ ਪ੍ਰਦਰਸ਼ਨ 'ਚ ਕਰੀਬ ਨੌ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਕੋਰਟ ਨੇ ਇਹ ਫੈਸਲਾ ਇਕ ਸਰਕਾਰੀ ਅਫਸਰ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤੀ ਸੀ। ਇਸੇ ਸਰਕਾਰੀ ਅਫਸਰ ਨੇ ਆਪਣੇ ਅਧਿਕਾਰੀਆਂ 'ਤੇ ਗਲਤ ਟਿੱਪਣੀ ਕਰਨ ਸੰਬੰਧੀ ਰਿਪੋਰਟ ਦਰਜ ਕਰਵਾਈ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਜਾ ਪਹੁੰਚਿਆ।

PunjabKesari
 

ਕੌਣ ਹੈ ਭਾਸਕਰ ਗਾਇਕਵਾੜ 
ਮਹਾਰਾਸ਼ਟਰ ਦੇ ਭਾਸਕਰ ਗਾਇਕਵਾੜ ਪੁਣੇ ਦੇ ਕਾਲਜ ਆਫ ਇੰਜੀਨੀਅਰਿੰਗ 'ਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਪੱਖ ਨੇ ਕੋਰਟ ਦੇ ਸਾਹਮਣੇ ਐਫ.ਆਈ.ਆਰ. ਦੀ ਕਾਪੀ ਦਾ ਗਲਤ ਅਨੁਵਾਦ ਪੇਸ਼ ਕੀਤਾ। ਇਸ ਕਾਰਨ ਕਰਕੇ ਕੇਸ 'ਚ ਇਸ ਤਰ੍ਹਾਂ ਦਾ ਮੋੜ ਆਇਆ। ਗਾਇਕਵਾੜ ਨੇ ਕਿਹਾ ਕਿ ਐਫ.ਆਈ.ਆਰ 'ਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਹਨ ਜੋ ਸ਼ਿਕਾਇਤ ਦਾ ਮੂਲ ਸੀ, ਕੋਰਟ ਦੇ ਸਾਹਮਣੇ ਨਹੀਂ ਰੱਖੀ ਗਈ। ਜੋ ਐਫ.ਆਈ. ਆਰ ਸੀ ਉਹ ਮਰਾਠੀ 'ਚ ਸੀ, ਪਰ ਜਦੋਂ ਕੋਰਟ 'ਚ ਉਸ ਨੂੰ ਪੇਸ਼ ਕੀਤਾ ਗਿਆ ਤਾਂ ਉਸ ਦਾ ਅਨੁਵਾਦ ਹੀ ਬਦਲ ਦਿੱਤਾ ਗਿਆ ਅਤੇ ਉਸ 'ਚ ਸ਼ੁਰੂ ਦੇ ਤਿੰਨ ਪੈਰਾਗ੍ਰਾਫ ਗਾਇਬ ਕਰ ਦਿੱਤੇ ਗਏ, ਜਿਨ੍ਹਾਂ 'ਚ ਇਹ ਸਪੱਸ਼ਟ ਸੀ ਕਿ ਸ਼ਿਕਾਇਤ ਕਿਉਂ ਕੀਤੀ ਜਾ ਰਹੀ ਹੈ।

PunjabKesari

ਇਹ ਸੀ ਮਾਮਲਾ
ਗਾਇਕਵਾੜ ਨੇ ਦੱਸਿਆ ਕਿ ਕਰਾੜ ਦੇ ਸਰਕਾਰੀ ਕਾਲਜ ਆਫ ਫਾਰਮੈਸੀ 'ਚरीਕੰਮ ਕਰਦੇ ਹੋਏ ਉਨ੍ਹਾਂ ਨੂੰ ਤੱਤਕਾਲੀਨ ਪ੍ਰਿੰਸੀਪਲ ਨੇ ਕੁਝ ਘਪਲਾ ਕਰਨ ਦੇ ਬਾਅਦ ਉਨ੍ਹਾਂ ਨੂੰ ਰਿਕਾਰਡ ਫਿਰ ਲਿਖਣ ਲਈ ਕਿਹਾ, ਜਦੋਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਦੀ ਸਲਾਨਾ ਗੁਪਤ ਰਿਪੋਰਟ 'ਚ ਉਨ੍ਹਾਂ ਦੇ ਖਿਲਾਫ ਗਲਤ ਟਿੱਪਣੀ ਕੀਤੀ ਗਈ। ਇਸ 'ਤੇ ਉਨ੍ਹਾਂ ਨੇ ਦੋ ਅਧਿਕਾਰੀਆਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਈ, ਜਦੋਂ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਨੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੇ ਲਈ ਸੀਨੀਅਰ ਅਧਿਕਾਰੀ ਤੋਂ ਇਜਾਜ਼ਤ ਮੰਗੀ ਤਾਂ ਇਜਾਜ਼ਤ ਨਹੀਂ ਦਿੱਤੀ ਗਈ। ਇਸ 'ਤੇ ਗਾਇਕਵਾੜ ਨੇ ਆਪਣੇ ਸੀਨੀਅਰ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕਰਾ ਦਿੱਤਾ। ਜਦੋਂ ਮਾਮਲਾ ਨਿਆ ਮੈਜੀਸਟਰੇਟ ਦੇ ਕੋਲ ਪਹੁੰਚਿਆ ਤਾਂ ਦੋਸ਼ੀ ਬੰਬੇ ਹਾਈ ਕੋਰਟ ਪਹੁੰਚੇ।

 

 

PunjabKesari
ਕੋਰਟ ਨੇ ਐਫ.ਆਈ.ਆਰ. ਦਰਜ ਕਰਨ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਇਸ ਦੇ ਬਾਅਦ ਉਹ ਅਧਿਕਾਰੀ ਸੁਪਰੀਮ ਕੋਰਟ ਪਹੁੰਚੇ ਅਤੇ ਉੱਥੇ ਪਟੀਸ਼ਨ ਦਾਖਲ ਕੀਤੀ, ਪਰ ਕੋਰਟ 'ਚ ਸਹੀ ਰਿਪੋਰਟ ਨਹੀਂ ਪੇਸ਼ ਕੀਤੀ ਗਈ ਕਿ ਪੂਰਾ ਮਾਮਲਾ ਕੀ ਸੀ। ਕੋਰਟ ਨੇ ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਐਸ ਸੀ/ਐਸ ਟੀ (ਅੱਤਿਆਚਾਰ ਤੋਂ ਸੁੱਰਖਿਆ) ਐਕਟ 'ਚ  ਫੇਰਬਦਲ ਦੇ ਆਦੇਸ਼ ਦੇ ਦਿੱਤੇ, ਜਿਸ ਦੇ ਵਿਰੋਧ 'ਚ ਦਲਿਤਾਂ ਨੇ ਭਾਰਤ ਬੰਦ ਦੀ ਘੋਸ਼ਣਾ ਕੀਤੀ। ਗਾਇਕਵਾੜ ਨੇ ਕਿਹਾ ਕਿ ਉਹ ਫਿਰ ਤੋਂ ਕੋਰਟ 'ਚ ਗਲਤ ਦਸਤਖਤ ਪੇਸ਼ ਕਰਨ ਦੇ ਆਧਾਰ 'ਤੇ ਮੁੜ ਵਿਚਾਰ ਦਾਖਲ ਕਰਨਗੇ

 

 

 

 

 

 

 


Related News