ਸੁਪਰੀਮ ਕੋਰਟ ਨੇ ਬੈਂਕ ਰਿਕਵਰੀ ਏਜੰਟ ਫਰਮ ਨੂੰ ਕਿਹਾ-‘ਗੁੰਡਿਆਂ ਦਾ ਸਮੂਹ’

Friday, Aug 30, 2024 - 09:20 PM (IST)

ਸੁਪਰੀਮ ਕੋਰਟ ਨੇ ਬੈਂਕ ਰਿਕਵਰੀ ਏਜੰਟ ਫਰਮ ਨੂੰ ਕਿਹਾ-‘ਗੁੰਡਿਆਂ ਦਾ ਸਮੂਹ’

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਇਕ ਵਾਰ ’ਚ ਸਾਰੇ ਕਰਜ਼ੇ ਦਾ ਭੁਗਤਾਨ ਕਰਨ ਦੇ ਬਾਵਜੂਦ ਵਾਹਨ ਵਾਪਸ ਨਾ ਕਰਨ ਨੂੰ ਲੈ ਕੇ ਇਕ ਬੈਂਕ ਦੀ ਇਕ ਰਿਕਵਰੀ ਏਜੰਟ ਫਰਮ ਨੂੰ ‘ਗੁੰਡਿਆਂ ਦਾ ਸਮੂਹ’ ਕਰਾਰ ਦਿੰਦੇ ਹੋਏ ਪੱਛਮੀ ਬੰਗਾਲ ਪੁਲਸ ਨੂੰ 2 ਮਹੀਨਿਆਂ ਅੰਦਰ ਸਬੰਧਤ ਕੰਪਨੀ ਖਿਲਾਫ ਦੋਸ਼-ਪੱਤਰ ਦਾਖਲ ਕਰਨ ਦਾ ਹੁਕਮ ਦਿੱਤਾ।

ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਪੀਡ਼ਤ ਦੇਵਾਸ਼ੀਸ਼ ਬਸੁ ਰਾਏ ਚੌਧਰੀ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਬੈਂਚ ਨੇ ਬੈਂਕ ਆਫ ਇੰਡੀਆ ਨੂੰ ਰਿਕਵਰੀ ਏਜੰਟ ਤੋਂ ਰਾਸ਼ੀ ਵਸੂਲਣ ਦਾ ਵੀ ਹੁਕਮ ਦਿੱਤਾ।

ਚੌਧਰੀ ਨੇ ਕੋਲਕਾਤਾ ’ਚ ਬੱਸ ਚਲਾਉਣ ਦੇ ਇਰਾਦੇ ਨਾਲ 15.15 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਤੇ ਪਟੀਸ਼ਨਰਾਂ ਵੱਲੋਂ ਰੱਖੀਆਂ ਗਈਆਂ ਦਲੀਲਾਂ ਦੇ ਮੱਦੇਨਜ਼ਰ ਅਸੀਂ ਪਾਇਆ ਹੈ ਕਿ ਬਚਾਅ ਪੱਖ ਨੰਬਰ-4 (ਇਕ ਰਿਕਵਰੀ ਏਜੰਟ) ਅਸਲ ’ਚ ਗੁੰਡਿਆਂ ਦਾ ਇਕ ਸਮੂਹ ਹੈ, ਜੋ ਪਟੀਸ਼ਨਰ, ਬੈਂਕ ਤੋਂ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਆਪਣੀ ਤਾਕਤ ਦੀ ਵਰਤੋਂ ਕਰਦਾ ਹੈ। ਬੈਂਚ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਵਾਹਨ ਨੂੰ ਉਚਿਤ ਹਾਲਤ ’ਚ ਵਾਪਸ ਨਾ ਕਰਨ ਲਈ ਰਿਕਵਰੀ ਏਜੰਟ ਕੰਪਨੀ ‘ਮੈਸਰਜ਼ ਸਿਟੀ ਇਨਵੈਸਟੀਗੇਸ਼ਨ ਐਂਡ ਡਿਟੈਕਟਿਵ’ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।


author

Rakesh

Content Editor

Related News