ਸੁਪਰੀਮ ਕੋਰਟ ਨੇ ਬਾਂਬੇ ਹਾਈ ਕੋਰਟ ਦਾ ਨਾਂ ਬਦਲਣ ਸੰਬੰਧੀ ਪਟੀਸ਼ਨ ''ਤੇ ਕੇਂਦਰ ਨੂੰ ਭੇਜਿਆ ਨੋਟਿਸ
Wednesday, Jun 03, 2020 - 05:05 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ 'ਬਾਂਬੇ ਹਾਈ ਕੋਰਟ' ਦਾ ਨਾਂ ਬਦਲ ਕੇ 'ਮਹਾਰਾਸ਼ਟਰ ਹਾਈ ਕੋਰਟ' ਕਰਨ ਸੰਬੰਧੀ ਇਕ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਬੁੱਧਵਾਰ ਨੂੰ ਨੋਟਿਸ ਜਾਰੀ ਕੀਤਾ। ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਇਕ ਸਾਬਕਾ ਜੱਜ ਵੀ.ਪੀ. ਪਾਟਿਲ ਦੀ ਪਟੀਸ਼ਨ 'ਤੇ ਕੇਂਦਰ ਸਰਕਾਰ ਅੇਤ ਹੋਰ ਨੂੰ ਨੋਟਿਸ ਜਾਰੀ ਕੀਤਾ। ਕੋਰਟ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈ ਕੀਤੀ।
ਪਟੀਸ਼ਨਕਰਤਾ ਨੇ ਬਾਂਬੇ ਹਾਈ ਕੋਰਟ ਦੇ ਨਾਂ 'ਚ ਤਬਦੀਲੀ ਕਰਨ ਦੇ ਆਦੇਸ਼ ਦੇਣ ਦੀ ਮੰਗ ਕੀਤੀ ਹੈ। ਸ਼੍ਰੀ ਪਾਟਿਲ ਨੇ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਮਹਾਰਾਸ਼ਟਰ ਵਾਸੀਆਂ ਦੇ ਜੀਵਨ 'ਚ 'ਮਹਾਰਾਸ਼ਟਰ' ਸ਼ਬਦ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਹਾਈ ਕੋਰਟ ਦਾ ਨਾਂ ਵੀ ਬਾਂਬੇ ਤੋਂ ਹਟਾ ਕੇ ਮਹਾਰਾਸ਼ਟਰ ਕੀਤਾ ਜਾਣਾ ਚਾਹੀਦਾ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸੂਬੇ ਦੇ ਨਾਂ ਦੇ ਸਮਾਨ ਹਾਈ ਕੋਰਟ ਰੱਖਣ ਨਾਂਵਾਂ ਨੂੰ ਲੈ ਕੇ ਪੈਦਾ ਹੋਣ ਵਾਲੀ ਗਲਤਫਹਿਮੀ ਘੱਟ ਹੋਵੇਗੀ। ਹਾਈ ਕੋਰਟ ਅਤੇ ਸੂਬੇ ਦਾ ਇਕੋ ਜਿਹਾ ਨਾਂ ਹੀ ਜਨਤਾ ਦੇ ਹਿੱਤ 'ਚ ਹੈ।