ਪੀ.ਐੱਮ. ਮੋਦੀ ਦੀ ਬਾਓਪਿਕ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 8 ਅਪ੍ਰੈਲ ਨੂੰ ਸੁਣਵਾਈ

Thursday, Apr 04, 2019 - 12:35 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫਿਲਮ ਦਾ ਮਾਮਲਾ ਆਖਰਕਾਰ ਸੁਪਰੀਮ ਕੋਰਟ ਪਹੁੰਚ ਗਿਆ ਹੈ। ਕੋਰਟ ਇਸ ਮਾਮਲੇ 'ਤੇ ਸੁਣਵਾਈ ਲਈ ਰਾਜ਼ੀ ਵੀ ਹੋ ਗਿਆ ਹੈ। ਇਸ ਮਾਮਲੇ ਦੀ ਸੁਣਵਾਈ 8 ਅਪ੍ਰੈਲ ਨੂੰ ਹੋਵੇਗੀ। ਦੱਸਣਯੋਗ ਹੈ ਕਿ ਪੀ.ਐੱਮ. ਨਰਿੰਦਰ ਮੋਦੀ ਬਾਓਪਿਕ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਨੇਤਾ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਵਲੋਂ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਮਾਮਲੇ 'ਤੇ ਕੋਰਟ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਸੀ।
 

ਸੀ.ਬੀ.ਐੱਫ.ਸੀ. ਨੇ ਦਿੱਤਾ ਮੂਵੀ ਨੂੰ ਸਰਟੀਫਿਕੇਟ
ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ। ਇਸ ਪਟੀਸ਼ਨ 'ਚ ਬਾਂਬੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ। ਕਈ ਸਿਆਸੀ ਪਾਰਟੀਆਂ ਨੇ ਇਸ ਨੂੰ ਸਿੱਧੇ-ਸਿੱਧੇ ਚੋਣ ਜ਼ਾਬਤਾ ਦੀ ਉਲੰਘਣਾ ਮੰਨਿਆ ਹੈ। ਮੁੰਬਈ ਹਾਈ ਕੋਰਟ 'ਚ ਫਿਲਮ 'ਪੀ.ਐੱਮ. ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਸੀ ਕਿ ਸੀ.ਬੀ.ਐੱਫ.ਸੀ. ਨੇ ਮੂਵੀ ਨੂੰ ਸਰਟੀਫਿਕੇਟ ਦੇ ਦਿੱਤਾ ਹੈ।
 

ਫਲਾਪ ਹੀਰੋ ਦੇ ਜੀਵਨ 'ਤੇ ਬਣੀ ਫਿਲਮ
ਬੁੱਧਵਾਰ ਨੂੰ ਕਾਂਗਰਸ ਨੇ ਬਾਓਪਿਕ 'ਤੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ 'ਫਲਾਪ ਆਦਮੀ' ਦੇ ਜੀਵਨ 'ਤੇ ਬਣੀ ਫਿਲਮ 'ਚ 'ਫਲੋਪ ਹੀਰੋ' ਨੇ ਕੰਮ ਕੀਤਾ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਫਿਲਮ 'ਜ਼ੀਰੋ' ਸਾਬਤ ਹੋਣ ਵਾਲੀ ਹੈ। ਉਨ੍ਹਾਂ ਨੇ ਫਿਲਮ ਬਾਰੇ ਪੁੱਛੇ ਜਾਣ 'ਤੇ ਕਿਹਾ ਸੀ,''ਅਸੀਂ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ, ਬਾਕੀ ਬੋਗਸ ਫਿਲਮ ਹੈ, ਫਲਾਪ ਹੀਰੋ ਦੀ ਹੈ, ਫਲਾਪ ਪ੍ਰੋਡਿਊਸਰ ਹੈ ਅਤੇ ਫਲਾਪ ਆਦਮੀ 'ਤੇ ਬਣਾਈ ਗਈ ਹੈ ਅਤੇ ਜ਼ੀਰੋ ਸਾਬਤ ਹੋਵੇਗੀ।''


DIsha

Content Editor

Related News