ਸੁਪਰੀਮ ਕੋਰਟ ਵਕੀਲਾਂ ਦੇ ਚੈਂਬਰ ਖੁੱਲ੍ਹੇ, ਓਡ-ਈਵਨ ਯੋਜਨਾ ਦੀ ਸਲਾਹ

05/22/2020 5:34:19 PM

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਵਾਸੀਆਂ ਲਈ ਖੁਸ਼ਖਬਰੀ ਹੈ। ਹੁਣ ਇਹ ਵਕੀਲ ਕਰੀਬ 2 ਮਹੀਨੇ ਬਾਅਦ ਫਿਰ ਤੋਂ ਆਪਣੇ ਚੈਂਬਰ 'ਚ 10 ਤੋਂ 4 ਵਜੇ ਤੱਕ ਓਡ-ਈਵਨ ਯੋਜਨਾ ਦੇ ਅਧੀਨ ਕੰਮਕਾਰ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਚੈਂਬਰ ਬਲਾਕ 'ਚ ਆਉਣ ਵਾਲੇ ਸਾਰੇ ਲੋਕਾਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ 'ਚ ਕਿਹਾ ਗਿਆ ਹੈ ਕਿ ਭੀੜ ਤੋਂ ਬਚਣ ਲਈ ਹਰ ਚੈਂਬਰ 'ਓਡ-ਈਵਨ' ਯੋਜਨਾ ਦੇ ਅਧੀਨ ਖੁੱਲ੍ਹਣਗੇ। ਇਸ ਲਈ ਸਰਵਉੱਚ ਅਦਾਲਤ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਅਤੇ ਸੁਪਰੀਮ ਕੋਰਟ ਐਡਵੋਕੇਟ ਆਨ ਰਿਕਾਰਡਜ਼ (ਐੱਸ.ਸੀ.ਏ.ਓ.ਆਰ.ਏ.) ਸੰਯੁਕਤ ਰੂਪ ਨਾਲ ਤਿਆਰ ਕਰਨ ਲਈ ਕਿਹਾ ਹੈ। ਵਕੀਲਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਸੋਮਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਬਾਅਦ ਬਲਾਕ ਦੀ ਸਫਾਈ ਹੋਵੇਗੀ।

ਐਤਵਾਰ ਅਤੇ ਛੁੱਟੀਆਂ ਦੇ ਦਿਨਾਂ 'ਚ ਬਲਾਕ ਸਫਾਈ ਅਤੇ ਸਵੱਛਤਾ ਲਈ ਬੰਦ ਰਹਿਣਗੇ। ਵਕੀਲਾਂ ਦੇ ਚੈਂਬਰ ਬਲਾਕ 'ਚ ਸਿਰਫ਼ ਵਕੀਲਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਪਛਾਣ ਪੱਤਰ ਜਾਂ ਮਨਜ਼ੂਰੀ ਪੱਤਰ ਦਿਖਾਉਣ 'ਤੇ ਹੀ ਪ੍ਰਵੇਸ਼ ਮਿਲੇਗਾ, ਜਿਨ੍ਹਾਂ ਨੂੰ ਥਰਮਲ-ਸਕ੍ਰੀਨਿੰਗ 'ਚੋਂ ਲੰਘਣਾ ਹੋਵੇਗਾ ਅਤੇ ਸਵ-ਐਲਾਨ ਪੱਤਰ/ਰੋਜ਼ਾਨਾ ਰਜਿਸਟਰ (ਸੰਪਰਕ ਪਤੇ ਨਾਲ ਵੇਰਵਾ) ਭਰਨੇ ਹੋਣਗੇ। ਇਸ ਸ਼ਰਤ ਦੀ ਪਾਲਣ ਨਾ ਕਰਨ 'ਤੇ ਕਿਸੇ ਵੀ ਚੈਂਬਰ ਬਲਾਕ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਜਾਵੇਗਾ। 8 ਸੂਤਰੀ ਦਿਸ਼ਾ-ਨਿਰਦੇਸ਼ ਅਨੁਸਾਰ, ਥਰਮਲ ਸਕ੍ਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਅਤੇ ਮਾਸਕ ਨਾ ਪਹਿਣਨ ਵਾਲੇ ਵਿਅਕਤੀਆਂ ਨੂੰ ਬਲਾਕ 'ਚ ਪ੍ਰਵੇਸ਼ ਤੋਂ ਵਾਂਝੇ ਕੀਤਾ ਜਾਵੇਗਾ। ਹਰੇਕ ਬਲਾਕ 'ਚ ਇਕ-ਪ੍ਰਵੇਸ਼ ਬਿੰਦੂ ਹੋਵੇਗਾ, ਜਿਸ 'ਚ ਰਜਿਸਟਰੀ ਵਲੋਂ ਪ੍ਰਦਾਨ ਕੀਤੀ ਗਈ ਹੈਂਡ-ਸੈਨੇਟਾਈਜ਼ਰ ਮਸ਼ੀਨ ਲੱਗੀ ਹੋਵੇਗੀ ਅਤੇ ਐੱਸ.ਸੀ.ਬੀ.ਏ./ਐੱਸ.ਸੀ.ਏ.ਓ.ਆਰ.ਏ. ਵਲੋਂ ਅਧਿਕ੍ਰਿਤ ਕਰਮਚਾਰੀਆਂ ਅਤੇ ਸੁਪਰੀਮ ਕੋਰਟ ਸਕਿਓਰਿਟੀ ਕਰਮਚਾਰੀਆਂ ਵਲੋਂ ਇਸ ਦਾ ਸੰਚਾਲਨ ਕੀਤਾ ਜਾਵੇਗਾ।


DIsha

Content Editor

Related News