ਸੁਪਰੀਮ ਕੋਰਟ ਨੇ ਐੱਸ. ਐੱਸ. ਸੀ. ਸੀ. ਜੀ. ਐੱਲ. ਪ੍ਰੀਖਿਆ ਦੇ ਨਤੀਜਿਆਂ ''ਤੇ ਲਾਈ ਰੋਕ

Saturday, Sep 01, 2018 - 04:55 PM (IST)

ਸੁਪਰੀਮ ਕੋਰਟ ਨੇ ਐੱਸ. ਐੱਸ. ਸੀ. ਸੀ. ਜੀ. ਐੱਲ. ਪ੍ਰੀਖਿਆ ਦੇ ਨਤੀਜਿਆਂ ''ਤੇ ਲਾਈ ਰੋਕ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਵੱਡੇ ਫੈਸਲੇ 'ਚ ਕਰਮਚਾਰੀ ਚੋਣ ਕਮਿਸ਼ਨ (ਐੱਸ. ਐੱਸ. ਸੀ.) ਦੀ ਕੰਬਾਇੰਡ ਗ੍ਰੈਜੂਏਟ ਲੈਵਲ ਪ੍ਰੀਖਿਆ-2017 ਅਤੇ ਕੰਬਾਇੰਡ ਸੀਨੀਅਰ ਸੈਕੰਡਰੀ ਲੈਵਲ ਪ੍ਰੀਖਿਆ-2017 ਦੇ ਨਤੀਜੇ 'ਤੇ ਰੋਕ ਲਾ ਦਿੱਤੀ ਹੈ।
ਦਰਅਸਲ ਅੱਜ ਦੇਸ਼ ਦੀ ਸਰਬ ਉੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਪੂਰਾ ਸਿਸਟਮ ਹੀ ਭ੍ਰਿਸ਼ਟ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰੇ ਐੱਸ. ਐੱਸ. ਸੀ. ਸਿਸਟਮ ਅਤੇ ਪ੍ਰੀਖਿਆ ਦੋਵੇਂ ਹੀ ਭ੍ਰਿਸ਼ਟ ਨਜ਼ਰ ਆ ਰਹੇ ਹਨ।
ਅਦਾਲਤ ਐੱਸ. ਐੱਸ. ਸੀ. ਪ੍ਰੀਖਿਆ ਘਪਲੇ 'ਚੋਂ ਲਾਭ ਹਾਸਲ ਕਰਨ ਵਾਲੇ ਲੋਕਾਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। ਐੱਸ. ਐੱਸ. ਸੀ. ਦੇ ਕੰਬਾਇੰਡ ਗ੍ਰੈਜੂਏਟ ਲੈਵਲ ਪ੍ਰੀਖਿਆ ਵਿਚ ਕਈ ਤਰ੍ਹਾਂ ਦੇ ਘਪਲੇ ਸਾਹਮਣੇ ਆਏ ਸਨ। ਫਰਵਰੀ ਵਿਚ ਸਾਹਮਣੇ ਆਇਆ ਸੀ ਕਿ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਪਹਿਲਾਂ ਹੀ ਲੀਕ ਹੋ ਗਿਆ ਸੀ ਅਤੇ ਪ੍ਰੀਖਿਆ ਵਿਚ ਵੱਡੇ ਪੱਧਰ 'ਤੇ ਨਕਲ ਵੀ ਹੋਈ ਸੀ, ਜਿਸ ਮਗਰੋਂ ਹਜ਼ਾਰਾਂ-ਲੱਖਾਂ ਵਿਦਿਆਰਥੀਆਂ ਨੇ ਸੜਕਾਂ 'ਤੇ ਰੋਸ ਵਿਖਾਵਾ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਵਿਦਿਆਰਥੀਆਂ ਦਾ ਕਹਿਣਾ ਸੀ ਕਿ 17 ਤੋਂ 22 ਫਰਵਰੀ ਦਰਮਿਆਨ ਸੀ. ਜੀ. ਐੱਲ. ਟਿਅਰ-2 ਪ੍ਰੀਖਿਆ ਵਿਚ ਵੱਡੇ ਪੱਧਰ 'ਤੇ ਧਾਂਦਲੀ ਹੋਈ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੀ. ਬੀ.ਆਈ, ਸੁਪਰੀਮ ਕੋਰਟ ਦੀ ਨਿਗਰਾਨੀ 'ਚ ਹੋਵੇ। ਦੇਸ਼ ਪੱਧਰੀ ਰੋਸ ਵਿਖਾਵੇ ਮਗਰੋਂ ਕੇਂਦਰ ਸਰਕਾਰ ਨੇ ਮਾਰਚ ਵਿਚ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਸੀ।


Related News