ਰਾਫੇਲ ਜਹਾਜ਼ਾਂ ਦੀ ਸਪਲਾਈ ਅਪ੍ਰੈਲ 2022 ਤੱਕ ਪੂਰੀ ਹੋ ਜਾਵੇਗੀ: ਫਰਾਂਸੀਸੀ ਰਾਜਦੂਤ

Thursday, Nov 18, 2021 - 11:19 PM (IST)

ਰਾਫੇਲ ਜਹਾਜ਼ਾਂ ਦੀ ਸਪਲਾਈ ਅਪ੍ਰੈਲ 2022 ਤੱਕ ਪੂਰੀ ਹੋ ਜਾਵੇਗੀ: ਫਰਾਂਸੀਸੀ ਰਾਜਦੂਤ

ਮੁੰਬਈ - ਫਰਾਂਸੀਸੀ ਰਾਜਦੂਤ ਇਮੈਨੁਅਲ ਲੇਨਿਨ ਨੇ ਵੀਰਵਾਰ ਨੂੰ ਕਿਹਾ ਦੀ ਪੰਜ ਸਾਲ ਪਹਿਲਾਂ ਦਸਤਖਤ ਕੀਤੇ ਇੱਕ ਅੰਤਰ-ਸਰਕਾਰੀ ਸਮਝੌਤੇ ਦੇ ਤਹਿਤ ਫ਼ਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਤੀਹ ਰਾਫੇਲ ਲੜਾਕੂ ਜਹਾਜ਼ ਹੁਣ ਤੱਕ ਭਾਰਤ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਬਾਕੀ 6 ਅਪ੍ਰੈਲ 2022 ਤੱਕ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫ਼ਰਾਂਸ ਲਈ ਮਾਣ ਵਾਲੀ ਗੱਲ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਹਫਤਿਆਂ ਤੱਕ ਕਾਰਖਾਨਿਆਂ ਨੂੰ ਬੰਦ ਰੱਖਣ ਦੇ ਬਾਵਜੂਦ, ਉਹ ਸਮੇਂ 'ਤੇ ਜਹਾਜ਼ ਪਹੁੰਚਾਉਣ ਵਿੱਚ ਸਮਰੱਥ ਹੈ। 

ਇਹ ਵੀ ਪੜ੍ਹੋ - ਨਾਂਦੇੜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 'ਚੰਗੀ ਖ਼ਬਰ'

ਲੇਨਿਨ ਨੇ ਦੱਸਿਆ, “...ਫ਼ਰਾਂਸ ਵਿੱਚ, ਟੀਮ ਵਾਧੂ ਪਾਰੀਆਂ ਵਿੱਚ ਕੰਮ ਕਰ ਰਹੀ ਹੈ। ਉਹ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣ ਲਈ ਕਦੇ-ਕਦੇ ਰਾਤ ਅਤੇ ਵੀਕੈਂਡ 'ਤੇ ਵੀ ਕੰਮ ਕਰਦੇ ਰਹੇ ਹਨ। ਅਖੀਰ ਵਿਸ਼ਵਾਸ ਇਸ ਨੂੰ ਕਹਿੰਦੇ ਹਨ।” ਉਨ੍ਹਾਂ ਕਿਹਾ, “ਅੱਜ ਦੀ ਗੱਲ ਕਰੀਏ ਤਾਂ 29 (ਜਹਾਜ਼) ਭਾਰਤ ਭੇਜੇ ਜਾ ਚੁੱਕੇ ਹੈ ਅਤੇ 30 ਦੀ ਭਾਰਤ ਨੂੰ ਸਪਲਾਈ ਕੀਤੀ ਜਾ ਚੁੱਕੀ ਹੈ। ਅਸੀਂ ਪੂਰੀ ਤਰ੍ਹਾਂ ਸਮੇਂ 'ਤੇ ਹਾਂ ਅਤੇ ਅਸੀਂ ਅਗਲੇ ਸਾਲ ਅਪ੍ਰੈਲ ਤੱਕ ਸਾਰੇ 36 ਜਹਾਜ਼ਾਂ ਦੀ ਸਪਲਾਈ ਕਰਨ ਦੇ ਟੀਚੇ ਤੱਕ ਪੁੱਜਣ ਜਾ ਰਹੇ ਹਾਂ।” 

ਫਰਾਂਸੀਸੀ ਰਾਜਦੂਤ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਰੱਖਿਆ ਦੇ ਖੇਤਰ ਵਿੱਚ ਦਹਾਕਿਆਂ ਤੋਂ ਸਹਿਯੋਗ ਕਰ ਰਹੇ ਹਨ। ਲੜਾਕੂ ਜਹਾਜ਼ ਪਹਿਲਾਂ ਫ਼ਰਾਂਸ ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪੇ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਹੈ।  ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਪਿਛਲੇ ਸਾਲ 29 ਜੁਲਾਈ ਨੂੰ ਭਾਰਤ ਪਹੁੰਚੀ ਸੀ। ਭਾਰਤ ਅਤੇ ਫ਼ਰਾਂਸ ਨੇ 2016 ਵਿੱਚ ਇੱਕ ਅੰਤਰ-ਸਰਕਾਰੀ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਜਿਸਦੇ ਤਹਿਤ ਪੈਰਿਸ ਨੂੰ ਨਵੀਂ ਦਿੱਲੀ ਨੂੰ 36 ਰਾਫੇਲ ਲੜਾਕੂ ਜਹਾਜ਼ ਦੇਣੇ ਹਨ। ਇਸ ਜਹਾਜ਼ ਸੌਦੇ ਵਿੱਚ ਵਿਰੋਧੀ ਪੱਖ ਗੜਬੜੀ ਦੇ ਇਲਜ਼ਾਮ ਲਗਾਉਂਦਾ ਰਿਹਾ ਹੈ ਅਤੇ ਇਸਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵੀ ਵਿੰਨ੍ਹਿਆ ਜਾਂਦਾ ਰਿਹਾ ਹੈ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News