ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

Thursday, May 13, 2021 - 04:27 PM (IST)

ਨੈਸ਼ਨਲ ਡੈਸਕ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਵੱਡੀ ਗਿਣਤੀ ’ਚ ਲੋਕ ਬੀਮਾਰ ਪੈ ਰਹੇ ਹਨ, ਹਜ਼ਾਰਾਂ ਦੀ ਗਿਣਤੀ ’ਚ ਮੌਤਾਂ ਦਰਜ ਹੋ ਰਹੀਆਂ ਹਨ। ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਦੇਸ਼ ਦੇ ਡਾਕਟਰ ਵੀ ਦਿਨ-ਰਾਤ ਇਕ ਕਰ ਰਹੇ ਹਨ ਅਤੇ ਟੀਕਾਕਰਨ ਦਾ ਕੰਮ ਵੀ ਜਾਰੀ ਹੈ। ਇਸ ਸਭ ਦੇ ਦਰਮਿਆਨ ਕੋਰੋਨਾ ਖ਼ਿਲਾਫ਼ ਇਸ ਲੜਾਈ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੰਧਵਿਸ਼ਵਾਸ ਵੀ ਨਜ਼ਰ ਆ ਰਿਹਾ ਹੈ। ਲੋਕ ਕਿਤੇ ਹਵਨ ਕਰ ਰਹੇ ਹਨ ਤਾਂ ਕਿਤੇ ਧੂਣੀ ਬਾਲ ਕੇ ਕੋਰੋਨਾ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਗਊ-ਮੂਤਰ ਅਤੇ ਗੋਹੇ ਤੱਕ ਨਾਲ ਨਹਾਅ ਰਹੇ ਹਨ। 

ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ

PunjabKesari

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੇ ਹੁਣ ਪਿੰਡਾਂ ਵੱਲ ਰੁਖ਼ ਕਰ ਲਿਆ ਹੈ। ਪਿੰਡਾਂ ’ਚ ਸਿਹਤ ਸਹੂਲਤਾਂ ਦੀ ਘਾਟ ਹੈ। ਸਿਹਤ ਮਹਿਕਮਾ ਸਰਗਰਮ ਹੋ ਪਾਉਂਦਾ ਉਸ ਤੋਂ ਪਹਿਲਾਂ ਹੀ ਲੋਕ ਧਾਰਮਿਕ ਮਾਨਤਾ ਦੇ ਜ਼ੋਰ ’ਤੇ ਕੋਰੋਨਾ ਨੂੰ ਮਾਤ ਦੇਣ ’ਚ ਜੁੱਟ ਗਏ ਹਨ। ਮੱਧ ਪ੍ਰਦੇਸ਼ ਦੇ ਰਾਜਗੜ੍ਹ ’ਚ ਇਕ ਟਰਾਲੀ ਵਿਚ ਹਵਨ ਕੁੰਡ ਬਣਾਇਆ ਗਿਆ, ਉਸ ਨੂੰ ਆਹੂਤੀ ਦਿੰਦੇ ਹੋਏ ਪੂਰੇ ਇਲਾਕੇ ਵਿਚ ਘੁੰਮਾਇਆ ਗਿਆ। ਅਜਿਹਾ ਕਰਨ ਦਾ ਤਰਕ ਹੈ ਕਿ ਹਵਨ ਦੇ ਧੂੰਏਂ ਨਾਲ ਵਾਯੂਮੰਡਲ ਸ਼ੁੱਧ ਹੋਵੇਗਾ ਅਤੇ ਕੋਰੋਨਾ ਕਮਜ਼ੋਰ ਹੋਵੇਗਾ।

ਇਹ ਵੀ ਪੜ੍ਹੋ– WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

PunjabKesari

ਹਰਿਆਣਾ ਦੇ ਝੱਜਰ ’ਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਇੱਥੇ ਪਿੰਡ ਵਾਸੀਆਂ ਵਲੋਂ ਹਵਨ ਕੀਤਾ ਗਿਆ। ਧੂਣੀ ਬਾਲ ਕੇ ਸ਼ਹਿਰ ’ਚ ਸੰਦੇਸ਼ ਯਾਤਰਾ ਕੱਢੀ ਗਈ।  ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀ ’ਚ ਹਵਨ ਕੁੰਡ ਨੂੰ ਰੱਖਿਆ, ਉਸ ਦਾ ਪਿੰਡ ’ਚ ਚੱਕਰ ਲਗਵਾਇਆ। ਨਾਲ ਹੀ ਲੋਕਾਂ ਨੂੰ ਘਰ-ਘਰ ਹਵਨ ਕਰਾਉਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ– ਏਮਜ਼ ਦੇ ਡਾਇਰੈਕਟਰ ਨੇ ਕੀਤਾ ਸਾਵਧਾਨ! ਬੋਲੇ- ਹੁਣ ਵੀ ਨਾ ਸੰਭਲੇ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

PunjabKesari


ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਗੌਨਰੀਆ ਪਿੰਡ ਤੋਂ ਇਕ ਤਸਵੀਰ ਸਾਹਮਣੇ ਆਈ ਸੀ, ਜਿੱਥੇ ਲੋਕਾਂ ਨੇ ਕੋਰੋਨਾ ਨੂੰ ਮਾਤ ਦੇਣ ਲਈ ਪੂਜਾ ਸ਼ੁਰੂ ਕੀਤੀ। ਪਿੰਡ ਦੀਆਂ ਬੀਬੀਆਂ ਅਤੇ ਮਰਦ ਬਾਹਰ ਖੇਤਾਂ ਵਿਚ ਚੜ੍ਹਦੇ ਸੂਰਜ ਅਤੇ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਪ੍ਰਾਰਥਨਾ ਕਰ ਰਹੇ ਹਨ।

ਇਹ ਵੀ ਪੜ੍ਹੋ– ਕੋਰੋਨਾ ਤੋਂ ਬਚਣ ਲਈ ਗੋਬਰ-ਗਊ ਮੂਤਰ ਨਾਲ ਨਹਾ ਰਹੇ ਭਾਰਤੀ (ਦੇਖੋ ਤਸਵੀਰਾਂ)

PunjabKesari

ਕੁੱਲ ਮਿਲਾ ਕੇ ਲੋਕ ਕਿਸੇ ਮਾਨਤਾ ਜਾਂ ਦੇਸੀ ਨੁਸਖ਼ੇ ’ਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਫਿਰ ਚਾਹੇ ਉਹ ਹਵਨ ਹੋਵੇ ਜਾਂ ਗੋਹੇ ਦੀ ਮਾਲਿਸ਼ ਕਰਨਾ। ਦੱਸ ਦੇਈਏ ਕਿ ਗੁਜਰਾਤ ਵਿਚ ਕੁਝ ਲੋਕ ਗਊਸ਼ਾਲ ’ਚ ਜਾ ਕੇ ਆਪਣੇ ਸਰੀਰ ’ਤੇ ਗਾਂ ਦਾ ਗੋਹਾ ਲਾ ਰਹੇ ਹਨ। ਲੋਕਾਂ ਦਾ ਤਰਕ ਹੈ ਕਿ ਇਸ ਤਰ੍ਹਾਂ ਕੋਰੋਨਾ ਵਾਇਰਸ ਹੋਣ ਦੀ ਹਾਲਤ ਵਿਚ ਉਹ ਖ਼ੁਦ ਨੂੰ ਇਸ ਵਾਇਰਸ ਤੋਂ ਬਚਾਅ ਸਕਦੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਇਹ ਤਸਵੀਰਾਂ ਲੋਕਾਂ ਵਿਚ ਸਿਹਤ ਵਿਵਸਥਾ ’ਤੇ ਉਠਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਅਜਿਹੇ ਵਿਚ ਲੋਕ ਖ਼ੁਦ ਹੀ ਆਪਣੇ ਤੌਰ-ਤਰੀਕਿਆਂ ਤੋਂ ਬਚਾਅ ’ਚ ਜੁੱਟਣ ਲੱਗੇ ਹਨ।


Tanu

Content Editor

Related News