ਕੋਲਕਾਤਾ ਦੇ ਕਾਲਜ ਦੀ ਮੈਰਿਟ ਲਿਸਟ ’ਚ ਸੰਨੀ ਲਿਓਨ ਬਣੀ ਟਾਪਰ

2020-08-28T03:13:09.627

ਕੋਲਕਾਤਾ - ਕੋਲਕਾਤਾ ਦੇ ਇਕ ਕਾਲਜ ਵਿਚ ਗ੍ਰੈਜੂਏਸ਼ਨ ਵਿਚ ਦਾਖਲੇ ਲਈ ਵੀਰਵਾਰ ਨੂੰ ਜਾਰੀ ਮੈਰਿਟ ਸੂਚੀ ਵਿਚ ਬਾਲੀਵੁੱਡ ਅਦਾਕਾਰ ਸੰਨੀ ਲਿਓਨ ਦਾ ਨਾਂ ਟਾਪ ’ਤੇ ਪਾਇਆ ਗਿਆ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਵਿਚ ਅੰਗਰੇਜ਼ੀ ਬੀ. ਏ. (ਆਨਰਸ) ਵਿਚ ਦਾਖਲੇ ਲਈ ਜਾਰੀ ਪਹਿਲੀ ਸੂਚੀ ਵਿਚ ਅਦਾਕਾਰਾ ਦਾ ਨਾਮ ਸਭ ਤੋਂ ਟਾਪ ’ਤੇ ਸੀ। ਸੂਚੀ ਵਿਚ ਨਾਂ ਦੇ ਨਾਲ ਆਵੇਦਨ ਆਈ. ਡੀ., ਰੋਲ ਨੰਬਰ, ਜਮਾਤ 12 ਦੀ ਬੋਰਡ ਪ੍ਰੀਖਿਆਵਾਂ ਵਿਚ ਸਭ ਤੋਂ ਵੱਧ ਚਾਰ ਸਬਜੈਕਟਾਂ ਵਿਚ ਪ੍ਰਾਪਤ ਅੰਕ ਵੀ ਦਿੱਤੇ ਗਏ ਸਨ। ਕਾਲਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਸ਼ਰਾਰਤੀ ਵਿਅਕਤੀ ਨੇ ਜਾਣਬੁੱਝ ਕੇ ਲਿਓਨ ਦੇ ਨਾਂ ਨਾਲ ਗਲਤ ਆਵੇਦਨ ਜਮਾ ਕੀਤਾ ਹੈ। ਇਸ ਘਟਨਾ ਦੀ ਜਾਂਚ ਹੋਵੇਗੀ। ਇਸ ਘਟਨਾ ਨਾਲ ਆਨਲਾਈਨ ਦਾਖਲੇ ਪ੍ਰੀਕਿਰਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।


Inder Prajapati

Content Editor

Related News