CM ਕੇਜਰੀਵਾਲ ਦੀ ਗੈਰ-ਮੌਜੂਦਗੀ ''ਚ ਪਤਨੀ ਸੁਨੀਤਾ ਨੇ ਸੰਭਾਲੀ ਕਮਾਨ, ਸ਼ਨੀਵਾਰ ਨੂੰ ਕਰੇਗੀ ਵੱਡਾ ਐਲਾਨ
Friday, Jul 19, 2024 - 06:21 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ 'ਚ ਪਾਰਟੀ ਦੀ ਜਿੱਤ ਲਈ ਕਮਾਨ ਸੰਭਾਲ ਲਈ ਹੈ। ਆਮ ਆਦਮੀ ਪਾਰਟੀ (ਆਪ) ਹਰਿਆਣਾ ਲਈ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਦੇ ਐਲਾਨ ਨਾਲ ਸ਼ਨੀਵਾਰ ਨੂੰ ਸੂਬੇ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰੇਗੀ। 'ਆਪ' ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਸ਼ਨੀਵਾਰ ਨੂੰ ਹਰਿਆਣਾ ਦੇ ਪੰਚਕੂਲਾ 'ਚ ਇਕ ਜਨਸਭਾ 'ਚ 'ਕੇਜਰੀਵਾਲ ਦੀ ਗਾਰੰਟੀ' ਦਾ ਐਲਾਨ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, 'ਆਪ' ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਹੋਣਗੇ।
ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਆਬਕਾਰੀ ਨੀਤੀ ਨਾਲ ਸੰਬੰਧਤ ਮਾਮਲੇ 'ਚ ਨਿਆਇਕ ਹਿਰਾਸਤ 'ਚ ਹਨ। ਸੁਨੀਤਾ ਕੇਜਰੀਵਾਲ ਨੇ ਹਾਲੀਆ ਲੋਕ ਸਭਾ ਚੋਣਾਂ 'ਚ ਦਿੱਲੀ, ਹਰਿਆਣਾ ਅਤੇ ਗੁਜਰਾਤ 'ਚ ਪਾਰਟੀ ਉਮੀਦਵਾਰਾਂ ਲਈ ਸਰਗਰਮ ਰੂਪ ਨਾਲ ਪ੍ਰਚਾਰ ਕੀਤਾ ਸੀ। 'ਆਪ' ਨੇ ਪਿਛਲੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ। ਹਰਿਆਣਾ 'ਚ ਫਿਲਹਾਲ ਭਾਜਪਾ ਦੀ ਸਰਕਾਰ ਹੈ। 'ਆਪ' ਨੇ ਹਰਿਆਣਾ 'ਚ ਕਈ ਚੋਣਾਂ ਲੜੀਆਂ ਹਨ ਪਰ ਉਸ ਨੂੰ ਹੁਣ ਤੱਕ ਚੋਣ ਸਫ਼ਲਤਾ ਨਹੀਂ ਮਿਲੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e