ਸੁਨੀਤ ਸ਼ਰਮਾ ਨੂੰ ਬਣਾਇਆ ਗਿਆ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ ਸੀ.ਈ.ਓ.

Thursday, Dec 31, 2020 - 09:25 PM (IST)

ਸੁਨੀਤ ਸ਼ਰਮਾ ਨੂੰ ਬਣਾਇਆ ਗਿਆ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ ਸੀ.ਈ.ਓ.

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਰਹੇ ਸੁਨੀਤ ਸ਼ਰਮਾ ਨੂੰ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ ਚੀਫ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਚੇਅਰਮੈਨ ਅਤੇ ਸੀ.ਈ.ਓ. ਵਿਨੋਦ ਕੁਮਾਰ ਯਾਦਵ (VK yadav) ਦੀ ਜਗ੍ਹਾ ਲੈਣਗੇ। ਵਿਨੋਦ ਯਾਦਵ ਦਾ ਕਾਰਜਕਾਲ ਵੀਰਵਾਰ 31 ਅਕਤੂਬਰ 2020 ਨੂੰ ਖ਼ਤਮ ਹੋ ਗਿਆ। ਵੀ.ਕੇ. ਯਾਦਵ ਨੂੰ ਜਨਵਰੀ 2020 ਵਿੱਚ ਸੇਵਾ ਵਿਸਥਾਰ ਦਿੱਤਾ ਗਿਆ ਸੀ। ਉਹ 2019 ਵਿੱਚ ਹੀ ਰਿਟਾਇਰ ਹੋ ਗਏ ਸਨ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਸੁਨੀਤ ਸ਼ਰਮਾ 1978 ਬੈਚ ਦੇ ਸਪੈਸ਼ਲ ਕਲਾਸ ਰੇਲਵੇ ਅਪ੍ਰੈਂਟਿਸ ਅਧਿਕਾਰੀ ਹਨ। ਸ਼ਰਮਾ ਦੀ ਨਿਯੁਕਤੀ ਸਭ ਤੋਂ ਵੱਧ ਤਨਖਾਹ ਸਕੇਲ (ਸੱਤਵੇਂ CPC ਦੇ ਮੁਤਾਬਕ ਲੇਵਲ-17) 'ਤੇ ਕੀਤੀ ਗਈ ਹੈ। ਭਾਰਤੀ ਰੇਲਵੇ ਵਿੱਚ 34 ਸਾਲ  ਦੇ ਆਪਣੇ ਕਾਰਜਕਾਲ ਵਿੱਚ ਸ਼ਰਮਾ ਨੇ ਮੰਡਲ ਰੇਲਵੇ, ਕਾਰਖਾਨਿਆਂ ਅਤੇ ਡੀਜ਼ਲ ਲੋਕੋ ਸ਼ੈਡ ਸਮੇਤ ਵੱਖ-ਵੱਖ ਸੈਸ਼ਨਾਂ 'ਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਈਆਂ ਹਨ। ਉਨ੍ਹਾਂ ਦਾ ਬਹੁਤ ਹੀ ਮਜ਼ਬੂਤ ਟੈਕਨਿਕਲ ਬੈਕਗ੍ਰਾਉਂਡ ਹੈ ਅਤੇ ਨਾਲ ਹੀ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਉਨ੍ਹਾਂ ਦਾ ਸ਼ਾਨਦਾਰ ਅਨੁਭਵ ਹੈ।

ਸੁਨੀਤ ਸ਼ਰਮਾ ਬਹੁਤ ਸਾਰੇ ਐਡਮਿਨਿਸਟ੍ਰੇਟਿਵ ਰਿਫਾਰਮ ਲਈ ਜਾਣੇ ਜਾਂਦੇ ਹਨ। ਰੇਲਵੇ ਦੇ ਆਧੁਨਿਕੀਕਰਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਵਾਰਾਣਸੀ ਵਿੱਚ ਡੀਜ਼ਲ ਲੋਕੋਮੋਟਿਵ ਵਰਕਸ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਡੀਜ਼ਲ ਲੋਕੋਮੋਟਿਵ ਨੂੰ ਇਲੈਕਟ੍ਰਿਕ ਲੋਕੋਮੋਟਿਵ ਵਿੱਚ ਬਦਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਮੱਧ ਰੇਲਵੇ ਵਿੱਚ ਪੁਣੇ ਵਿੱਚ ਮੰਡਲ ਰੇਲਵੇ ਪ੍ਰਬੰਧਕ ਸਨ, ਮੱਧ ਰੇਲਵੇ ਦੇ ਚੀਫ ਰਾਲਿੰਗ ਸਟਾਕ ਇੰਜੀਨੀਅਰ (ਫਰੇਟ) ਅਤੇ ਚੀਫ ਮਕੈਨੀਕਲ ਇੰਜੀਨੀਅਰ (ਯੋਜਨਾ) ਅਤੇ ਬਨਾਰਸ ਵਿੱਚ ਡੀਜ਼ਲ ਲੋਕੋਮੋਟਿਵ ਵਰਕਸ ਦੇ ਪ੍ਰਧਾਨ ਮੁੱਖ ਮਕੈਨੀਕਲ ਇੰਜੀਨੀਅਰ ਵੀ ਰਹੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News