ਹੰਝੂਆਂ ਭਰੀਆਂ ਅੱਖਾਂ ਨਾਲ ਪਤਨੀ ਬੋਲੀ, ਯਕੀਨ ਨਹੀਂ ਹੁੰਦਾ ਪਤੀ ਸ਼ਹੀਦ ਹੋ ਗਏ (ਤਸਵੀਰਾਂ)

02/12/2016 1:26:40 PM

ਸਤਾਰਾ— ਸਿਆਚਿਨ ''ਚ ਸਾਡੇ 10 ਜਾਂਬਾਜ਼ ਜਵਾਨ ਸ਼ਹੀਦ ਹੋ ਗਏ। ਬਰਫ ਹੇਠਾਂ ਦੱਬੇ ਇਨ੍ਹਾਂ ਫੌਜੀ ਵੀਰਾਂ ਨੂੰ ਸਾਡਾ ਸਲਾਮ, ਜਿਨ੍ਹਾਂ ਨੇ ਦੇਸ਼ ਦੀ ਸਰਹੱਦ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। 3 ਫਰਵਰੀ ਦੇ ਉਸ ਦਿਨ ਨੂੰ ਯਾਦ ਕਰ ਕੇ ਹਰ ਜਵਾਨ ਦਾ ਪਰਿਵਾਰ ਬਸ ਇਹ ਹੀ ਕਹਿੰਦਾ ਹੋਵੇਗਾ ਕਿ ਕਾਸ਼ ਅਜਿਹਾ ਨਾ ਹੁੰਦਾ। 
ਦੱਸਣ ਯੋਗ ਹੈ ਕਿ 3 ਫਰਵਰੀ ਨੂੰ ਸਿਆਚਿਨ ਗਲੇਸ਼ੀਅਰ ''ਚ ਬਰਫ ਖਿਸਕਣ ਕਾਰਨ ਉਸ ਹੇਠਾਂ ਦੱਬ ਕੇ 10 ਜਵਾਨ ਜ਼ਿੰਦਾ ਦਫਨ ਹੋ ਗਏ, ਉਨ੍ਹਾਂ ''ਚੋਂ ਇਕ ਸੀ ਮਹਾਰਾਸ਼ਟਰ ਦੇ ਸਤਾਰਾ ਦਾ ਸੁਨੀਲ ਸੂਰਈਆਵੰਸ਼ੀ। ਜੋ ਕਿ ਬਰਫ ਹੇਠਾਂ ਦੱਬੇ ਰਹਿਣ ਕਾਰਨ ਸ਼ਹੀਦ ਹੋ ਗਏ। ਇਸ ਜਵਾਨ ਦੀ ਪਤਨੀ ਨੂੰ ਅਜੇ ਵੀ ਉਡੀਕ ਹੈ ਕਿ ਉਸ ਦਾ ਪਤੀ ਵਾਪਸ ਪਰਤੇਗਾ। ਆਪਣੇ ਪਤੀ ਦੀ ਉਡੀਕ ਕਰਦੀ ਹੋਏ ਰੇਖਾ ਕਹਿੰਦੀ ਹੈ ਕਿ ਸੁਨੀਲ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਵਾਰ ਮੈਨੂੰ ਸਰਪ੍ਰਾਈਜ਼ ਦੇਣਗੇ। ਮੈਨੂੰ ਹੁਣ ਵੀ ਯਕੀਨ ਹੈ ਕਿ ਉਹ ਜ਼ਿੰਦਾ ਹਨ। ਰੇਖਾ ਕਹਿੰਦੀ ਹੈ ਕਿ ਇਸ ਵੈਲੇਨਟਾਈਨ ਡੇਅ ''ਤੇ ਸਾਡੇ ਵਿਆਹ ਦੀ ਤੀਜੀ ਵਰ੍ਹੇਗੰਢ ਹੈ। ਸੁਨੀਲ ਦਾ ਵਿਆਹ ਦੋ ਸਾਲ ਪਹਿਲਾਂ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਾਲੇ ਦਿਨ ਹੋਇਆ ਸੀ। ਸ਼ੁੱਕਰਵਾਰ ਨੂੰ ਸ਼ਹੀਦ ਸੁਨੀਲ ਦਾ ਮਰਹੂਮ ਸਰੀਰ ਪਿੰਡ ਲਿਆਂਦਾ ਜਾਵੇਗਾ। ਸੁਨੀਲ 19 ਮਦਰਾਸ ਰੈਜੀਮੈਂਟ ''ਚ ਤਾਇਨਾਤ ਸੀ। ਸੁਨੀਲ ਨੂੰ ਸਿਆਚਿਨ ''ਚ ਤਾਇਨਾਤ ਸਾਥੀ ਜਵਾਨਾਂ ਦੇ ਮੈਡੀਕਲ ਇਲਾਜ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸ਼ਹੀਦ ਸੁਨੀਲ ਦੇ ਭਰਾ ਤਾਨਾਜੀ ਨੇ ਕਿਹਾ ਕਿ ਸਾਨੂੰ ਅਜੇ ਵੀ ਅਜਿਹਾ ਲੱਗਦਾ ਹੈ ਕਿ ਉਹ ਵਾਪਸ ਪਰਤ ਕੇ ਆਵੇਗਾ। ਸਾਨੂੰ ਕਿਸੇ ਚਮਤਕਾਰ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸੁਨੀਲ ਆਪਣੀ ਇਕ ਸਾਲ ਦੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ।


Tanu

News Editor

Related News